ਆਂਧਰਾ ਪ੍ਰਦੇਸ਼ ’ਚ ਟਰੱਕ ਉਲਟਣ ਬਾਅਦ ਲੋਕਾਂ ਨੇ ਬੀਅਰ ਦੀਆਂ ਬੋਤਲਾਂ ਚੋਰੀ ਕੀਤੀਆਂ

ਆਂਧਰਾ ਪ੍ਰਦੇਸ਼ ’ਚ ਟਰੱਕ ਉਲਟਣ ਬਾਅਦ ਲੋਕਾਂ ਨੇ ਬੀਅਰ ਦੀਆਂ ਬੋਤਲਾਂ ਚੋਰੀ ਕੀਤੀਆਂ

ਵਿਸ਼ਾਖਾਪਟਨਮ, 6 ਜੂਨ- ਆਂਧਰਾ ਪ੍ਰਦੇਸ਼ ਦੇ ਅਨਕਾਪੱਲੀ ਜ਼ਿਲ੍ਹੇ ‘ਚ ਬੀਅਰ ਦੀਆਂ ਬੋਤਲਾਂ ਨਾਲ ਭਰਿਆ ਟਰੱਕ ਪਲਟਣ ਤੋਂ ਬਾਅਦ ਲੋਕਾਂ ਨੇ ਬੋਤਲਾਂ ਚੋਰੀ ਕਰ ਲਈਆਂ। ਬੀਅਰ ਦੀਆਂ ਬੋਤਲਾਂ ਦੇ 200 ਡੱਬਿਆਂ ਨਾਲ ਭਰਿਆ ਟਰੱਕ ਉਲਟਣ ਬਾਅਦ ਲੋਕਾਂ ਨੇ ਜ਼ਖ਼ਮੀ ਡਰਾਈਵਰ ਤੇ ਕਲੀਨਰ ਦੀ ਮਦਦ ਕਰਨ ਦੀ ਥਾਂ ਬੋਤਲਾਂ ਚੋਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਦੀ ਫੁਟੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਰਾਜ ਵਿੱਚ ਪਿਛਲੇ ਸਮੇਂ ਦੌਰਾਨ ਸ਼ਰਾਬ ਨਾਲ ਭਰੇ ਟਰੱਕਾਂ ਦੇ ਸੜਕ ਹਾਦਸਿਆਂ ਤੋਂ ਬਾਅਦ ਲੋਕਾਂ ਵੱਲੋਂ ਸ਼ਰਾਬ ਦੀਆਂ ਬੋਤਲਾਂ ਚੋਰੀ ਕਰਨ ਦੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

You must be logged in to post a comment Login