ਆਂਧਰਾ ਪ੍ਰਦੇਸ਼ ਦੇ ਜੰਗਲਾਂ ਵਿਚ ਪੁਲਿਸ ਮੁਕਾਬਲੇ 'ਚ 20 ਚੰਦਨ ਤਸਕਰ ਹਲਾਕ

ਚਿਤੁਰ, 7 ਅਪ੍ਰੈਲ : ਆਂਧਰਾ ਪ੍ਰਦੇਸ਼ ਦੇ ਚਿਤੁਰ ਦੇ ਜੰਗਲਾਂ ਵਿਚ ਪੁਲਿਸ ਦੇ ਨਾਲ ਹੋਈ ਇਕ ਮੁੱਠਭੇੜ ਵਿਚ 20 ਚੰਦਨ ਤਸਕਰ ਹਲਾਕ ਹੋ ਗਏ ਹਨ। ਇਹ ਤਸਕਰ ਮੰਗਲਵਾਰ ਸਵੇਰੇ ਚੰਦਰਾਗਿਰੀ ਦੇ ਜੰਗਲਾਂ ਵਿਚ ਲਕੜੀ ਕੱਟ ਰਹੇ ਸਨ। ਇਨਾਂ ਵਿਰੁੱਧ ਪੁਲਿਸ ਅਤੇ ਐਸ ਟੀ ਆਈ ਨੇ ਸਾਂਝੀ ਮੁਹਿੰਮ ਚਲਾਈ। ਇਸ ਮਾਮਲੇ ਵਿਚ ਮਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। Cat de multumiti sunt utilizatorii care au probat Vardenafil? ਹਾਲਾਂਕਿ ਤਸਕਰਾਂ ਦੇ ਮਾਰੇ ਜਾਣ ਤੋਂ ਬਾਅਦ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਆਹਮੋ-ਸਾਹਮਣੇ ਆ ਗਏ ਹਨ। ਜੋ ਤਸਕਰ ਮਾਰੇ ਗਏ ਹਨ, ਉਨਾਂ ਵਿਚ ਜ਼ਿਆਦਾਤਰ ਤਾਮਿਲਨਾਡੂ ਦੇ ਹਨ। ਤਾਮਿਲਨਾਡੂ ਵਿਚ ਐਮ ਡੀ ਐਮ ਕੇ ਨੇਤਾ ਵਾਇਕੋ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਨੂੰ ਤਸਕਰਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕੋਰਟ ਵਿਚ ਪੇਸ਼ ਕਰਨਾ ਚਾਹੀਦਾ ਸੀ ਪਰ ਪੁਲਿਸ ਨੇ ਉਨਾਂ ਨੂੰ ਮੁੱਠਭੇੜ ਵਿਚ ਮਾਰ ਮੁਕਾਇਆ ਹੈ।

You must be logged in to post a comment Login