ਆਈਐਸ 'ਚ ਸ਼ਾਮਲ ਹੋਣ ਗਏ 4 ਬੱਚਿਆਂ ਸਮੇਤ 9 ਬਰਤਾਨਵੀ ਗ੍ਰਿਫ਼ਤਾਰ

ਤੁਰਕੀ, 2 ਅਪ੍ਰੈਲ : ਤੁਰਕੀ ਸੁਰੱਖਿਆ ਅਧਿਕਾਰੀਆਂ ਨੇ ਬਰਤਾਨੀਆ ਤੋਂ ਆਈਐਸ ‘ਚ ਸ਼ਾਮਲ ਹੋਣ ਜਾ ਰਹੇ 9 ਲੋਕਾਂ ਨੂੰ ਬੀਤੇ ਦਿਨ ਰਾਤੀ ਗ੍ਰਿਫ਼ਤਾਰ ਕੀਤਾ ਹੈ ਗ੍ਰਿਫ਼ਤਾਰ ਲੋਕਾਂ ‘ਚ ਤਿੰਨ ਮਰਦ, ਦੋ ਔਰਤਾਂ ਅਤੇ ਚਾਰ ਬੱਚੇ ਸ਼ਾਮਲ ਹਨ ਇਨ੍ਹਾਂ ਲੋਕਾਂ ਨੂੰ ਸੀਰੀਆ ਦੀ ਸਰਹੱਦ ਦੇ ਨੇੜਿਓਂ ਹਿਰਸਾਤ ‘ਚ ਲਿਆ ਗਿਆ
ਇੱਕ ਅੰਗਰੇਜ਼ੀ ਵੈੱਬਸਾਈਟ ਦੀ ਖ਼ਬਰ ਅਨੁਸਾਰ ਜੋ ਬੱਚੇ ਫੜੇ ਗਏ ਹਨ ਉਨ੍ਹਾਂ ‘ਚੋਂ ਸਭ ਤੋਂ ਛੋਟਾ ਬੰਚਾ 2 ਸਾਲ ਦਾ ਹੈ ਅਤੇ ਉਥੇ ਹੀ ਸਭ ਤੋਂ ਵੱਡਾ 11 ਸਾਲ ਦਾ ਹੈ ਜ਼ਿਕਰਯੋਗ ਹੈ ਕਿ ਤੁਰਕੀ, ਆਈਐਸ ‘ਚ ਸ਼ਾਮਲ ਹੋਣ ਵਾਲੇ ਲੋਕਾਂ ਦੇ ਲਈ ਮੁੱਖ ਰਾਹ ਹੈ, ਜਿੱਥੋਂ ਇਹ ਲੋਕ ਆਈਐਸ ਪ੍ਰਭਾਵਿਤ ਸੀਰੀਆ ‘ਚ ਦਾਖ਼ਲ ਹੁੰਦੇ ਹਨ ਪਿਛਲੇ ਤਿੰਨ ਮਹੀਨਿਆਂ ‘ਚ ਇੱਕ ਦਰਜਨ ਤੋਂ ਜ਼ਿਆਦਾ ਲੋਕਾਂ ਨੇ ਤੁਰਕੀ ਦੀ ਯਾਤਰਾ ਕੀਤੀ ਹੈ
ਗ੍ਰਿਫ਼ਤਾਰੀ ਦੇ ਬਾਰੇ ‘ਚ ਜਾਣਕਾਰੀ ਦਿੰਦੇ ਹੋਏ ਸਕਾਟਲੈਂਡ ਯਾਰਡ ਨੇ ਦੱਸਿਆ ਕਿ ਅੱਤਵਾਦੀ ਰੋਕੂ ਦਸਤੇ ਨੇ 19 ਸਾਲਾ ਯਾਹਿਆ ਰਾਸ਼ਿਦ ਨੂੰ ਲਯੁਟਨ ਹਵਾਈ ਅੱਡੇ ਤੋਂ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ ਰਾਸ਼ਿਦ ‘ਤੇ ਸ਼ੱਕ ਹੈ ਕਿ ਉਹ ਆਈਐਸ ਦੇ ਲਈ ਤਸਕਰ ਦਾ ਕੰਮ ਕਰਦੇ ਹੋਏ ਲੋਕਾਂ ਨੂੰ ਸੀਰੀਅ ‘ਚ ਇਸ ਗਰੁੱਪ ‘ਚ ਸਾਮਲ ਹੋਣ ਲਈ ਲਿਆਉਂਦਾ ਹੈ ਇਸ ‘ਤੇ apteekkisuomen.com ਦੋਸ਼ ਹੈ ਕਿ ਉਹ ਗਰੁੱਪ ਦੇ ਨਾਲ ਪਹਿਲੇ ਮੇਰੱਕੋ ਗਿਆ ਜਿਥੋਂ ਇਹ ਲੋਕ ਤੁਰਕੀ ਆਏ ਸਨ
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਰਾਸ਼ਿਦ ਹੁਣ ਘਰ ਦੇ ਲਈ ਰਵਾਨਾ ਹੋਇਆ, ਉਸ ਤੋਂ ਪਹਿਲਾਂ ਇਹ ਲੋਕ ਸੀਰੀਆ ਦੀ ਸਰਹੱਦ ‘ਚ ਲੰਘ ਚੁਕੇ ਸਨ ਰਾਸ਼ਿਤਦ ਨੂੰ ਅੱਤਵਾਦੀ ਗਤੀਵਿਧੀਆਂ ਚਲਾਉੁ, ਸਮਰਥਨ ਕਰਨ ਅਤੇ ਦੂਜਿਆਂ ਨੂੰ ਇਸ ‘ਚ ਮਦਦ ਕਰਨ ਦੇ ਦੋਸ਼ ‘ਚ ਵੇਸਟਮਿਸਟਰ ਮੈਜਿਸਟਰੇਟ ਨੇ ਹਿਰਾਸਤ ‘ਚ ਭੇਜ ਦਿੱਤਾ
ਮੰਨਿਆ ਜਾ ਰਿਹਾ ਹੈ ਕਿ ਹੁਣ ਤੱਕ ਵਿਦੇਸ਼ਾਂ ਤੋਂ ਲਗਭਗ 22 ਹਜ਼ਾਰ ਲੋਕ ਆਈਐਸ ‘ਚ ਸ਼ਾਮਲ ਹੋ ਚੁੱਕੇ ਹਨ ਇੱਕ ਸੀਨੀਅਰ ਪਰਾਸਿਕਯੁਟਰ ਨਾਜਿਰ ਅਫਜਲ ਨੇ ਦੱਸਿਆ ਕਿ ਬਰਤਾਨੀਆ ਹੇਡਟੀਚਰਸ ਨੂੰ ਸ਼ੱਕ ਹੈ ਕਿ ਈਸਟਰ ਦੀ ਛੁੱਟੀਆਂ ‘ਚ ਬਚੇ ਆਈਐਸ ‘ਚ ਸ਼ਾਮਲ ਹੋਣ ਲਈ ਸੀਰੀਆ ਜਾ ਸਕਦੇ ਹਨ
ਉਨ੍ਹਾਂ ਅਨੁਸਾਰ ਸਕੂਲਾਂ ਦੇ ਦੋ ਮੁੱਖੀਆਂ ਨੇ 12 ਤੋਂ ਜ਼ਿਆਦਾ ਸਕੂਲੀ ਬੱਚਿਆਂ ਨੂੰ ਆਈਐਸ ਵੱਲੋਂ ਪ੍ਰਵਾਵਿਤ ਅਤੇ ਖਿੱਚੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਹਾਲਾਂਕਿ ਇਸ ਮਾਮਲੇ ‘ਚ ਹਾਲੇ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ ਗਈ ਹੈ, ਕਿਉਂਕਿ ਦੋ ਸਕੂਲ ਖੁਦ ਨੂੰ ਜਾਂਚ ਦੇ ਦਾਇਰੇ ‘ਚ ਲਿਆਉਣ ਦੇ ਪੱਖ ‘ਚ ਨਹੀਂ ਹਨ।

You must be logged in to post a comment Login