ਆਈਐਸ ਨੇ ਕੀਤੀ ਆਸਟ੍ਰੇਲੀਆ ਦੇ ਏਅਰਪੋਰਟ ਦੀ ਵੈੱਬਸਾਈਟ ਹੈਕ

ਸਿਡਨੀ, 13 ਅਪ੍ਰੈਲ : ਇਸਲਾਮੀ ਸਟੇਟ (ਆਈਐਸ) ਦੇ ਕਥਿਤ ਸਮੱਰਥਕਾਂ ਦੇ ਇਕ ਗਿਰੋਹ ਨੇ ਆਸਟ੍ਰੇਲੀਆ ਦੇ ਦੀਪ ਤਸਮਾਨੀਆ ਦੇ ਹਾਬਰਟ ਕੌਮਾਂਤਰੀ ਐਵਾਈ ਅੱਡੇ ਦੀ ਵੈੱਬਸਾਈਟ ਹੈਕ ਕਰ ਲਈ ਹੈ। ਜੇਹਾਦੀਆਂ ਦੇ ਸਮਰਥਨ ‘ਚ ਇਕ ਸੰਦੇਸ਼ ਵੈੱਬਸਾਈਟ ‘ਤੇ ਪੋਸਟ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਪਹਿਲਾਂ ਮਿਲੀ ਜਿਸ ਮਗਰੋਂ ਵੈੱਬਸਾਈਟ ਨੂੰ ਐਤਵਾਰ ਸਵੇਰੇ ਬੰਦ aller à ਕਰ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਵੈੱਬਸਾਈਟ ‘ਤੇ ਹੈਕਰਾਂ ਨੂੰ ਜੋ ਸੰਦੇਸ਼ ਭੇਜਿਆ ਸੀ ਉਸ ‘ਚ ਹਵਾਈ ਅੱਡੇ ਜਾਂ ਉਡਾਣਾਂ ਨੂੰ ਕਿਸੇ ਤਰਾਂ ਦੀ ਧਮਕੀ ਨਹੀਂ ਦਿੱਤੀ ਗਈ ਸੀ। ਸਮਾਚਾਰ ਪੱਤਰ ਸਿਡਨੀ ਮਾਰਨਿੰਗ ਹੇਰਾਡ ਦੀ ਰਿਪੋਰਟ ਮੁਤਾਬਕ ਤਸਮਾਨੀਆ ਪੁਲਿਸ ਨੇ ਇਕ ਬਿਆਨ ‘ਚ ਕਿਹਾ, ”ਜਾਂਚ ‘ਚ ਪਤਾ ਲੱਗਾ ਹੈ ਕਿ 2014 ਦੇ ਅੰਤ ਤੋਂ ਇਹੀ ਸੰਦੇਸ਼ ਦੁਨੀਆਭਰ ਦੀਆਂ ਹਜ਼ਾਰਾਂ ਵੈੱਬਸਾਈਟਾਂ ‘ਤੇ ਨਜ਼ਰ ਆ ਚੁੱਕਾ ਹੈ।” ਵੈੱਬਸਾਈਟ ‘ਤੇ ਪਾਇਆ ਗਿਆ ਹੈ ਕਿ ਸੰਦੇਸ਼ ਹੁਣ ਵੀ ਇੰਟਰਨੈੱਟ ‘ਤੇ ਹੋਰ ਵੈੱਬਸਾਈਟਾਂ ‘ਤੇ ਦੇਖਿਆ ਜਾ ਸਕਦਾ ਹੈ। ਹਾਲਾਂਕਿ ਹਵਾਈ ਅੱਡਿਆਂ ਦੀ ਵੈੱਬਸਾਈਟ ਸੋਮਵਾਰ ਨੂੰ ਵੀ ਬੰਦ ਰਹੀ।

You must be logged in to post a comment Login