ਆਈ. ਪੀ. ਐੱਲ. : ਪੰਜਾਬ ਨੇ ਦਿੱਲੀ ਨੂੰ 4 ਵਿਕਟਾਂ ਨਾਲ ਹਰਾਇਆ

ਆਈ. ਪੀ. ਐੱਲ. : ਪੰਜਾਬ ਨੇ ਦਿੱਲੀ ਨੂੰ 4 ਵਿਕਟਾਂ ਨਾਲ ਹਰਾਇਆ

ਚੰਡੀਗੜ੍ਹ : ਆਈ. ਪੀ. ਐੱਲ. 2024 ਦਾ ਦੂਜਾ ਮੈਚ ਅੱਜ ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਪੰਜਾਬ ਦੇ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਖੇਡਿਆ ਗਿਆ। ਮੈਚ ‘ਚ ਪੰਜਾਬ ਨੇ ਦਿੱਲੀ ਨੂੰ 4 ਵਿਕਟਾਂ ਨਾਲ ਹਰਾਇਆ।ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 9 ਵਿਕਟਾਂ ਗੁਆ ਕੇ 174 ਦੌੜਾਂ ਬਣਾਈਆਂ ਤੇ ਪੰਜਾਬ ਨੂੰ ਜਿੱਤ ਲਈ 175 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਨੇ 19.2 ਓਵਰਾਂ ‘ਚ 6 ਵਿਕਟਾਂ ਗੁਆ ਕੇ 177 ਦੌੜਾਂ ਬਣਾਈਆਂ ਤੇ 4 ਵਿਕਟਾਂ ਨਾਲ ਨਾਲ ਮੈਚ ਜਿੱਤ ਲਿਆ। ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਸ਼ਿਖਰ ਧਵਨ 22 ਦੌੜਾਂ ਦੇ ਨਿੱਜੀ ਸਕੋਰ ‘ਤੇ ਇਸ਼ਾਂਤ ਵਲੋਂ ਆਊਟ ਹੋਇਆ। ਪੰਜਾਬ ਨੂੰ ਦੂਜਾ ਝਟਕਾ ਜੌਨੀ ਬੇਅਰਸਟੋ ਦੇ ਆਊਟ ਹੋਣ ਨਾਲ ਲੱਗਾ। ਬੇਅਰਸਟੋ 9 ਦੌੜਾਂ ਬਣਾ ਇਸ਼ਾਂਤ ਵਲੋਂ ਰਨ ਆਊਟ ਹੋਇਆ। ਪੰਜਾਬ ਦੀ ਤੀਜੀ ਵਿਕਟ ਪ੍ਰਭਸਿਮਰਨ ਦੇ ਆਊਟ ਹੋਣ ਨਾਲ ਡਿੱਗੀ। ਪ੍ਰਭਸਿਮਰਨ 26 ਦੌੜਾਂ ਬਣਾ ਕੁਲਦੀਪ ਯਾਦਵ ਵਲੋਂ ਆਊਟ ਹੋਇਆ। ਪੰਜਾਬ ਦੀ ਚੌਥੀ ਵਿਕਟ ਜਿਤੇਸ਼ ਸ਼ਰਮਾ ਦੇ ਆਊਟ ਹੋਣ ਨਾਲ ਡਿੱਗੀ। ਜਿਤੇਸ਼ 9 ਦੌੜਾਂ ਬਣਾ ਕੁਲਦੀਪ ਯਾਦਵ ਦਾ ਸ਼ਿਕਾਰ ਬਣਿਆ। ਸੈਮ ਕੁਰੇਨ 63 ਦੌੜਾਂ ਬਣਾ ਖਲੀਲ ਅਹਿਮਦ ਵਲੋਂ ਆਊਟ ਹੋਏ। ਇਸ ਤੋਂ ਬਾਅਦ ਸ਼ਸ਼ਾਂਕ ਸਿੰਘ ਆਪਣਾ ਖਾਤਾ ਵੀ ਨਾ ਖੋਲ ਸਕੇ ਤੇ ਸਿਫਰ ਦੇ ਸਕੋਰ ‘ਤੇ ਖਲੀਲ ਅਹਿਮਦ ਵਲੋਂ ਆਊਟ ਹੋਏ। ਲਿਆਮ ਲਿਵਿੰਗਸਟੋਨ ਨੇ ਅਜੇਤੂ ਰਹਿ ਕੇ 38 ਦੌੜਾਂ ਬਣਾਈਆਂ। ਹਰਪ੍ਰੀਤ ਬਰਾੜ ਵੀ 2 ਦੌੜਾਂ ‘ਤੇ ਅਜੇਤੂ ਰਹੇ। ਦਿੱਲੀ ਵਲੋਂ ਖਲੀਲ ਅਹਿਮਦ ਨੇ 2, ਇਸ਼ਾਂਤ ਸ਼ਰਮਾ ਨੇ 1, ਕੁਲਦੀਪ ਯਾਦਵ ਨੇ 2 ਵਿਕਟਾਂ ਲਈਆਂ।

You must be logged in to post a comment Login