ਆਨਲਾਈਨ ਸੱਟੇਬਾਜ਼ੀ: ਅਦਾਕਾਰ ਸੋਨੂ ਸੂਦ ਈਡੀ ਅੱਗੇ ਪੇਸ਼

ਆਨਲਾਈਨ ਸੱਟੇਬਾਜ਼ੀ: ਅਦਾਕਾਰ ਸੋਨੂ ਸੂਦ ਈਡੀ ਅੱਗੇ ਪੇਸ਼

ਨਵੀਂ ਦਿੱਲੀ, 24 ਸਤੰਬਰ : ਅਦਾਕਾਰ ਸੋਨੂ ਸੂਦ ਆਨਲਾਈਨ ਸੱਟੇਬਾਜ਼ੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਪੁੱਛ ਪੜਤਾਲ ਲਈ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਹੋਇਆ। ਲੰਘੇ ਦਿਨ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਵੀ ਸੰਘੀ ਜਾਂਚ ਏਜੰਸੀ ਅੱਗੇ ਪੇਸ਼ ਹੋ ਕੇ ਸਵਾਲਾਂ ਦੇ ਜਵਾਬ ਦਿੱਤੇ ਸਨ। ਇਸ ਤੋਂ ਪਹਿਲਾਂ ਈਡੀ ਇਸੇ ਮਾਮਲੇ ਵਿਚ ਸਾਬਕਾ ਕ੍ਰਿਕਟਰਾਂ ਸੁਰੇਸ਼ ਰੈਣਾ, ਸ਼ਿਖਰ ਧਵਨ ਤੇ ਰੌਬਿਨ ਉਥੱਪਾ, ਅਦਾਕਾਰ ਮਿਮੀ ਚੱਕਰਬਰਤੀ ਤੇ ਬੰਗਾਲੀ ਅਦਾਕਾਰ ਅੰਕੁਸ਼ ਹਾਜ਼ਰਾ ਤੋਂ ਵੀ ਪੁੱਛ ਪੜਤਾਲ ਕਰ ਚੁੱਕੀ ਹੈ।ਸੋਨੂ ਸੂਦ (52) ਦੁਪਹਿਰੇ 12 ਵਜੇ ਦੇ ਕਰੀਬ ਏਜੰਸੀ ਦੇ ਕੇਂਦਰੀ ਦਿੱਲੀ ਸਥਿਤ ਦਫ਼ਤਰ ਪੁੱਜਾ। ਕੇਸ ਦੇ ਤਫ਼ਤੀਸ਼ੀ ਅਧਿਕਾਰੀਆਂ ਵੱਲੋਂ ਪੀਐੱਮਐੱਲਏ ਤਹਿਤ ਅਦਾਕਾਰ ਦੇ ਬਿਆਨ ਕਲਮਬੰਦ ਕੀਤੇ ਜਾਣਗੇ। ਏਜੰਸੀ ਵੱਲੋਂ ਜਾਂਚ ਦੀ ਕੜੀ ਵਜੋਂ ਕੁਝ ਮਹਿਲਾ ਸੋਸ਼ਲ ਮੀਡੀਆ ਇਲਫਲੂਐਂਸਰਾਂ ਤੋਂ ਵੀ ਪੁੱਛ ਪੜਤਾਲ ਕੀਤੀ ਗਈ ਹੈ।

You must be logged in to post a comment Login