ਆਪਣੇ ‘ਬਿੱਟੂ’ ਦੀ ਕੁਰਸੀ ਬਚਾਉਣ ਲਈ ਕਪਤਾਨ ਪਟਿਆਲਾ ਪੁੱਜਿਆ

ਆਪਣੇ ‘ਬਿੱਟੂ’ ਦੀ ਕੁਰਸੀ ਬਚਾਉਣ ਲਈ ਕਪਤਾਨ ਪਟਿਆਲਾ ਪੁੱਜਿਆ

ਪਟਿਆਲਾ, 25 ਨਵੰਬਰ : ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਬਿੱਟੂ ਵੱਲੋਂ ਬਹੁਮਤ ਸਾਬਤ ਕਰਨ ਲਈ ਅੱਜ ਸੱਦੀ ਮੀਟਿੰਗ ਦੇ ਮੱਦੇਨਜ਼ਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਨਿਊ ਮੋਤੀ ਮਹਿਲ ਪੁੱਜੇ ਤੇ ਉਸ ਤੋਂ ਬਾਅਦ ਮੇਅਰ ਤੇ ਹਿਮਾਇਤੀਆਂ ਨਾਲ ਨਗਰ ਨਿਗਮ ਦਫ਼ਤਰ ਪੁੱਜੇ। ਮੇਅਰ ਆਪਣੇ ਵੀਹ ਤੋਂ ਵਾਧਾ ਹਮਾਇਤੀ ਕੌਂਸਲਰਾਂ ਸਮੇਤ ਕੁਝ ਦਿਨਾਂ ਤੋਂ ਮਹਿਲ ਦੇ ਅੰਦਰ ਸਨ। ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਮੌਕੇ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਮੇਅਰ ਤੇ ਉਨ੍ਹਾਂ ਦੇ ਹਮਾਇਤੀ ਕੌਂਸਲਰ ਬੱਸ ਵਿੱਚ ਨਗਰ ਨਿਗਮ ਦਫ਼ਤਰ ਪਹੁੰਚੇ ਕਿਉਂਕਿ ਮੇਅਰ ਧੜੇ ਨੂੰ ਖਦਸ਼ਾ ਸੀ ਕਿ ਉਨ੍ਹਾਂ ਦੀ ਵਿਰੋਧੀ ਧਿਰ ਪੁਲੀਸ ਦੇ ਰਾਹੀਂ ਉਨ੍ਹਾਂ ਦੇ ਕੁਝ ਕੌਂਸਲਰਾਂ ਚੁੱਕ ਸਕਦੀ ਹੈ ਜਾਂ ਅੰਦਰ ਜਾਣ ਤੋਂ ਰੋਕ ਸਕਦੀ ਹੈ।

You must be logged in to post a comment Login