ਆਪ ਦੇ ਬਾਗ਼ੀ ਦੋਬਾਰਾ ਝਾੜੂ ਨੂੰ ਹੱਥ ਲਾਉਣ ਲਈ ਨਹੀਂ ਤਿਆਰ

ਆਪ ਦੇ ਬਾਗ਼ੀ ਦੋਬਾਰਾ ਝਾੜੂ ਨੂੰ ਹੱਥ ਲਾਉਣ ਲਈ ਨਹੀਂ ਤਿਆਰ

ਨਵਾਂਸ਼ਹਿਰ : ਆਮ ਆਦਮੀ ਪਾਰਟੀ ਦਾ ਰੁੱਸੇ ਹੋਏ ਬਾਗ਼ੀਆ ਨੂੰ ਮਨਾਉਣ ਦਾ ਪਲਾਨ ਕੋਈ ਖ਼ਾਸ ਰੰਗ ਲਾਉੰਦਾ ਹੋਇਆ ਨਜ਼ਰ ਨਹੀਂ ਰਿਹਾ। ਆਪ ਪੰਜਾਬ ਇਕਾਈ ਨੂੰ ਮਜ਼ਬੂਤ ਕਰਨ ਲਈ ਸਾਰੇ ਬਾਗ਼ੀਆਂ ਨੂੰ ਮਨਾਉਣ ਵਿੱਚ ਰੁੱਝੀ ਤਾਂ ਜ਼ਰੂਰ ਹੋਈ ਹੈ ਪਰ ਬਾਗ਼ੀ ਉਨ੍ਹਾਂ ਨਾਲ ਪਾਰਟੀ ਵੱਲੋਂ ਕੀਤੇ ਗਏ ਪੁਰਾਣੇ ਸਲੂਕ ਨੂੰ ਭੁੱਲਣ ਲਈ ਬਿਲਕੁਲ ਵੀ ਤਿਆਰ ਨਹੀਂ ਹਨ। ਆਪ ਦੇ ਫਤਿਹਗੜ੍ਹ ਸਾਹਿਬ ਤੋਂ ਸਾਂਸਦ ਮੈਂਬਰ ਹਰਨਾਮ ਸਿੰਘ ਖਾਲਸਾ ਤਾਂ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦੀ ਮੂਡ ਵਿੱਚ ਬਿਲਕੁਲ ਹੀ ਨਹੀਂ ਹਨ। ਉਨ੍ਹਾਂ ਨੇ ਤਾਂ ਸਾਫ਼ ਸ਼ਬਦਾ ਵਿੱਚ ਕਹਿ ਦਿੱਤਾ ਕਿ ਆਪ ਤਾਂ ਨੌਟੰਕੀ ਪਾਰਟੀ ਹੈ. ਮੈਂ ਉਸ ਪਾਰਟੀ ਨਾਲ ਕੋਈ ਸੰਬੰਧ ਹੀ ਨਹੀਂ ਚਾਹੁੰਦਾ।ਮੈਂ ਹੀ ਉਹ ਪਹਿਲਾ ਸਖਸ਼ ਸਾ ਜਿਸਨੇ ਬਾਹਰੀਆਂ ਵੱਲੋਂ ਪਾਰਟੀ ਚਲਾਏ ਜਾਣ ਦੇ ਖ਼ਿਲਾਫ਼ ਆਵਾਜ਼ ਉਠਾਈ ਸੀ। ਪਾਰਟੀ ਤੋਂ ਤਿੰਨ ਸਾਲ ਪਹਿਲਾ ਬਰਖ਼ਾਸਤ ਕੀਤੇ ਗਏ ਖਾਲਸਾ ਪਾਰਟੀ ਨਾਲ ਕੋਈ ਗੱਲ ਕਰਨ ਦੇ ਮੂਡ ਵਿੱਚ ਹੀ ਨਹੀਂ ਹਨ। ਪਹ ਉਹ ਦੱਸ ਚੁੱਕੇ ਹਨ ਕਿ 2019 ਲੋਕਸਭਾ ਚੋਣਾਂ ਦੇ ਮੈਦਾਨ ਵਿੱਚ ਉਹ ਜ਼ਰੂਰ ਉੱਤਰਣਗੇ। ਉਹ ਦਿੱਲੀ ਵਿਖੇ ਆਰਐਸਐਸ ਦੇ ਤਿੰਨ ਦਿਨਾਂ ਸਮਾਗਮ ਵਿੱਚ ਵੀ ਹਾਜ਼ਰੀ ਲਵਾ ਕੇ ਆਏ ਹਨ। ਸ਼ਾਇਦ ਇਹ ਉਨ੍ਹਾਂ ਦੇ ਨਵੇਂ ਰਾਜਨੀਤੀਕ ਕਦਮ ਵੱਲ ਇਸ਼ਾਰਾ ਹੈ।

You must be logged in to post a comment Login