‘ਆਪ’ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਆਸਾਂ ਨੂੰ ਸਿਰੇ ਤੋਂ ਖਾਰਜ ਕੀਤਾ

‘ਆਪ’ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਆਸਾਂ ਨੂੰ ਸਿਰੇ ਤੋਂ ਖਾਰਜ ਕੀਤਾ

ਚੰਡੀਗੜ੍ਹ, 26 ਫਰਵਰੀ- ‘ਆਪ’ ਦੇ ਤਰਜਮਾਨ ਨੀਲ ਗਰਗ ਨੇ ਰਾਜ ਸਭਾ ਵਿੱਚ ਸੰਜੀਵ ਅਰੋੜਾ ਦੀ ਥਾਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜਾਂ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੂੰ ਸੰਸਦ ਦੇ ਉਪਰਲੇ ਸਦਨ ਵਿਚ ਭੇਜਣ ਦੇ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਲਾਏ ਜਾ ਰਹੇ ਕਿਆਸਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।ਗਰਗ ਨੇ ਕਿਹਾ, ‘‘ਭਾਜਪਾ ਦੀਆਂ ਅਫਵਾਹਾਂ ਫੈਲਾਉਣ ਵਾਲੀਆਂ ਮਿੱਲਾਂ ਓਵਰਟਾਈਮ ਕਰ ਰਹੀਆਂ ਹਨ। ਅਜੇ ਤੱਕ, ਲੁਧਿਆਣਾ ਪੱਛਮੀ ਹਲਕੇ ਦੀ (ਜ਼ਿਮਨੀ) ਚੋਣ ਦਾ ਐਲਾਨ ਵੀ ਨਹੀਂ ਕੀਤਾ ਗਿਆ ਹੈ। ਸੰਜੀਵ ਅਰੋੜਾ ਨੂੰ ਲੁਧਿਆਣਾ ਵਿੱਚ ਉਨ੍ਹਾਂ ਦੀ ਮਕਬੂਲੀਅਤ ਕਰਕੇ ਪਾਰਟੀ ਉਮੀਦਵਾਰ ਵਜੋਂ ਚੁਣਿਆ ਗਿਆ ਹੈ ਤਾਂ ਉਹ ਅਗਾਊਂ ਆਪਣੀ ਤਿਆਰੀ ਕਰ ਸਕਣ। ਉਨ੍ਹਾਂ ਨੇ ਪਾਰਟੀ ਦੇ ਰਾਜ ਸਭਾ ਮੈਂਬਰ ਵਜੋਂ ਵੀ ਅਸਤੀਫਾ ਨਹੀਂ ਦਿੱਤਾ ਹੈ। ਉਹ ਅਸਤੀਫ਼ਾ ਦਿੱਤੇ ਬਗੈਰ ਜ਼ਿਮਨੀ ਚੋਣ ਲੜ ਸਕਦੇ ਹਨ।’’

You must be logged in to post a comment Login