‘ਆਪ’ ਹਾਈਕਮਾਨ ਨੂੰ ਸੁਖਪਾਲ ਖਹਿਰਾ ਦਾ ਸੁਨੇਹਾ

‘ਆਪ’ ਹਾਈਕਮਾਨ ਨੂੰ ਸੁਖਪਾਲ ਖਹਿਰਾ ਦਾ ਸੁਨੇਹਾ

ਨਵਾਂਸ਼ਹਿਰ : ਆਮ ਆਦਮੀ ਪਾਰਟੀ ‘ਚ ਪਈ ਦਰਾੜ ਨੂੰ ਜੋੜਣ ਲਈ ਖਹਿਰਾ ਧੜਾ ਵੀ ਕਦਮ ਵਧਾ ਰਿਹਾ ਹੈ। ਸੁਖਪਾਲ ਖਹਿਰਾ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਉਨ੍ਹਾਂ ਦੇ ਪਿੰਡ ਖਟਕੜ ਕਲਾਂ ਵਿਖੇ ਪਹੁੰਚੇ ਹੋਏ ਨਸ। ਇਸ ਦੌਰਾਨ ਖਹਿਰਾ ਨੇ ‘ਆਪ’ ਹਾਈਕਮਾਨ ‘ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਸਿਰਫ ਅਖਬਾਰਾਂ ‘ਚ ਹੀ ਪੜ੍ਹਿਆ ਹੈ ਕਿ ਦਿੱਲੀ ਹਾਈਕਮਾਨ ਪੰਜਾਬ ‘ਚ ਪਏ ਪੁਆੜੇ ਨੂੰ ਸੁਲਝਾਉਣ ਲਈ ਪਹੁੰਚ ਕਰ ਰਹੀ ਹੈ ਪਰ ਇਹ ਸਿਰਫ ਝੂਠ ਸੀ। ਖਹਿਰਾ ਨੇ ਦਿੱਲੀ ਤੱਕ ਇਹ ਸੁਨੇਹਾ ਵੀ ਲਗਾਇਆ ਕਿ ਉਹ ਬਠਿੰਡਾ ‘ਚ ਵਾਲੰਟੀਅਰਾਂ ਵਲੋਂ ਪਾਸ ਕੀਤੇ ਛੇ ਮਤਿਆਂ ‘ਤੇ ਫੈਸਲੇ ਤੋਂ ਬਾਅਦ ਹੀ ਕੋਈ ਗੱਲ ਕਰਨਗੇ।
ਉਥੇ ਹੀ ਬੀਤੇ ਦਿਨੀਂ ਨਵਜੋਤ ਸਿੱਧੂ ਵੱਲੋਂ ਬੇਨਿਯਮੀਆਂ ‘ਤੇ ਕੀਤੀ ਗਈ ਕਾਰਵਾਈ ਨੂੰ ਖਹਿਰਾ ਨੇ ਸਹੀ ਦੱਸਿਆ ਅਤੇ ਇਹ ਵੀ ਕਿਹਾ ਕਿ ਸਿੱਧੂ ਇਕੱਲੇ ਲੜਾਈ ਲੜ ਰਹੇ ਹਨ ਪਰ ਕੈਪਟਨ ਸਰਕਾਰ ਉਨ੍ਹਾਂ ਦਾ ਸਾਥ ਦੇਣ ਤੋਂ ਗੁਰੇਜ਼ ਕਰ ਰਹੀ ਹੈ।

You must be logged in to post a comment Login