‘ਆਮਦਨ ਟੈਕਸ’ ‘ਚ ਗੜਬੜੀ ਕਰਨ ਵਾਲਿਆਂ ਖਿਲਾਫ ਹੋ ਰਹੇ ਸਰਵੇ

‘ਆਮਦਨ ਟੈਕਸ’ ‘ਚ ਗੜਬੜੀ ਕਰਨ ਵਾਲਿਆਂ ਖਿਲਾਫ ਹੋ ਰਹੇ ਸਰਵੇ

ਲੁਧਿਆਣਾ : ਆਮਦਨ ਟੈਕਸ ਵਿਭਾਗ ਵਲੋਂ ਆਮਦਨ ਟੈਕਸ ਦੇਣ ‘ਚ ਗੜਬੜੀ ਕਰਨ ਵਾਲੇ ਲੋਕਾਂ ‘ਤੇ ਸਰਵੇ ਕੀਤਾ ਜਾ ਰਿਹਾ ਹੈ ਅਤੇ ਹਾਲ ਹੀ ‘ਚ 2 ਫਰਮਾਂ ‘ਤੇ ਸਰਵੇ ਕਰਕੇ ਉਨ੍ਹਾਂ ਦੀ ਰਿਕਵਰੀ ਕੀਤੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਆਮਦਨ ਟੈਕਸ ਦੇ ਮੁੱਖ ਕਮਿਸ਼ਨਰ ਬੀ. ਕੇ. ਝਾਅ ਨੇ ਦੱਸਿਆ ਕਿ ਵਿਭਾਗ ਵਲੋਂ ਇਸ ਵਾਰ ਕਰੀਬ 50 ਸਰਵੇ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਇਸ ਵਾਰ ਕਰੀਬ ਸਾਢੇ ਤਿੰਨ ਲੱਖ ਟੈਕਸ ਦੇਣ ਵਾਲਿਆਂ ਨੂੰ ਜੋੜਿਆ ਗਿਆ ਹੈ ਅਤੇ ਇਸ ਨਾਲ ਆਮਦਨ ਟੈਕਸ ‘ਚ 15 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਨੋਟਬੰਦੀ ਤੋਂ ਬਾਅਦ ਵਿਭਾਗ ਵਲੋਂ ਹੁਣ ਤੱਕ ਕਰੀਬ 5490 ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ, ਜਿਨ੍ਹਾਂ ‘ਤੇ ਕਰੀਬ 1400 ਲੋਕਾਂ ਨੇ ਜਵਾਬ ਦਿੱਤਾ। ਇਸੇ ਤਰ੍ਹਾਂ ਐੱਨ. ਆਰ. ਆਈਜ਼ ਦੇ ਖਿਲਾਫ ਵੀ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਪਿਛਲੇ ਸਾਲ ਲੁਕ ਆਊਟ ਨੋਟਿਸ ਵੀ ਜਾਰੀ ਕੀਤੇ ਗਏ ਸਨ।

You must be logged in to post a comment Login