ਆਰਬੀਆਈ ਨੇ 2000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਤਰੀਕ 7 ਤੱਕ ਵਧਾਈ

ਆਰਬੀਆਈ ਨੇ 2000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਤਰੀਕ 7 ਤੱਕ ਵਧਾਈ

ਮੁੰਬਈ, 30 ਸਤੰਬਰ- ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 2,000 ਰੁਪਏ ਦੇ ਨੋਟ ਬਦਲਣ ਤੇ ਜਮ੍ਹਾਂ ਕਰਨ ਦੀ ਤਰੀਕ 7 ਅਕਤੂਬਰ ਤੱਕ ਵਧਾ ਦਿੱਤਾ ਹੈ। ਅੱਜ  2,000 ਰੁਪਏ ਦੇ ਨੋਟ ਵਾਪਸ ਲੈਣ ਦਾ ਆਖਰੀ ਦਨਿ ਸੀ। ਆਰਬੀਆਈ ਮੁਤਾਬਕ ਜਨਤਾ ਨੇ 19 ਮਈ ਤੋਂ 29 ਸਤੰਬਰ ਤੱਕ ਕੁੱਲ 3.42 ਲੱਖ ਕਰੋੜ ਰੁਪਏ ਦੇ 2,000 ਰੁਪਏ ਦੇ ਨੋਟ ਵਾਪਸ ਕੀਤੇ ਹਨ। ਆਰਬੀਆਈ ਨੇ ਕਿਹਾ ਕਿ 7 ਅਕਤੂਬਰ ਤੋਂ ਬਾਅਦ ਵੀ 2,000 ਰੁਪਏ ਦੇ ਨੋਟ ਦੀ ਕਾਨੂੰਨੀ ਮਾਨਤਾ ਬਰਕਰਾਰ ਰਹੇਗੀ ਪਰ ਉਨ੍ਹਾਂ ਨੂੰ ਸਿਰਫ਼ ਆਰਬੀਆਈ ਦਫ਼ਤਰਾਂ ਵਿੱਚ ਹੀ ਬਦਲਿਆ ਜਾ ਸਕੇਗਾ।

You must be logged in to post a comment Login