ਆਸਕਰ ਪੁਰਸਕਾਰਾਂ ’ਤੇ ਐਵਰੀਥਿੰਗ ਐਵਰੀਵੇਅਰ ਆਲ ਐੱਟ ਵਨਸ’ ਨੇ ਹੂੰਝਾ ਫੇਰਿਆ

ਆਸਕਰ ਪੁਰਸਕਾਰਾਂ ’ਤੇ ਐਵਰੀਥਿੰਗ ਐਵਰੀਵੇਅਰ ਆਲ ਐੱਟ ਵਨਸ’ ਨੇ ਹੂੰਝਾ ਫੇਰਿਆ

ਲਾਸ ਏਂਜਲਸ (ਅਮਰੀਕਾ), 13 ਮਾਰਚ- ਇਸ ਸਾਲ ਆਸਕਰ ਐਵਾਰਡਜ਼ ’ਤੇ ‘ਐਵਰੀਥਿੰਗ ਐਵਰੀਵੇਅਰ ਆਲ ਐੱਟ ਵਨਸ’ ਦਾ ਦਬਦਬਾ ਰਿਹਾ। ਸਰਵੋਤਮ ਫਿਲਮ ਜਿੱਤਣ ਤੋਂ ਇਲਾਵਾ ਇਸ ਲਈ ਡੇਨੀਅਲ ਕਵਾਨ ਅਤੇ ਡੈਨੀਅਲ ਸਕੈਨਰਟ ਨੂੰ ਸਰਵੋਤਮ ਨਿਰਦੇਸ਼ਕ ਚੁਣਿਆ ਗਿਆ ਅਤੇ ਫਿਲਮ ਦੀ ਅਭਿਨੇਤਰੀ ਮਿਸ਼ੇਲ ਯੋਹ ਨੇ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ। ਇਸੇ ਫਿਲਮ ਲਈ ਹੁਏ ਕਵਾਨ ਨੇ ਸਰਵੋਤਮ ਸਹਾਇਕ ਅਦਾਕਾਰ ਦੀ ਸ਼੍ਰੇਣੀ ਵਿੱਚ ਪੁਰਸਕਾਰ ਜਿੱਤਿਆ ਅਤੇ ਜੈਮੀ ਲੀ ਕਰਟਿਸ ਨੇ ਸਰਵੋਤਮ ਸਹਾਇਕ ਅਭਿਨੇਤਰੀ ਸ਼੍ਰੇਣੀ ਵਿੱਚ ਪੁਰਸਕਾਰ ਜਿੱਤਿਆ।

You must be logged in to post a comment Login