ਆਸਟਰੇਲਿਆਈ ਖਪਤਕਾਰ ਕਮਿਸ਼ਨ ਦੀ ਰਿਪੋਰਟ ਹੁਣ ਹੋਰ ਨਹੀਂ ਉਡੀਕ ਸਕਦੇ: ਅਲਬਾਨੀਜ਼

ਆਸਟਰੇਲਿਆਈ ਖਪਤਕਾਰ ਕਮਿਸ਼ਨ ਦੀ ਰਿਪੋਰਟ ਹੁਣ ਹੋਰ ਨਹੀਂ ਉਡੀਕ ਸਕਦੇ: ਅਲਬਾਨੀਜ਼

ਸਿਡਨੀ, 3 ਮਾਰਚ- ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਉਹ ਗਾਹਕ ਤੇ ਖਪਤਕਾਰ ਦੇ ਹਿੱਤਾਂ ਦੀ ਜਾਂਚ ਬਾਰੇ ਬਣੇ ਕਮਿਸ਼ਨ ਦੀ ਰਿਪੋਰਟ ਦੀ ਹੁਣ ਹੋਰ ਉਡੀਕ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਰਿਪੋਰਟ ਪੱਛੜਨ ਕਾਰਨ ਪੀੜਤ ਲੋਕਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਵੱਡੀਆਂ ਵਪਾਰਕ ਕੰਪਨੀਆਂ ਵੱਲੋਂ ਕਿਸਾਨਾਂ ਦੀਆਂ ਜਿਣਸਾਂ ਸਸਤੇ ਭਾਅ ’ਤੇ ਖ਼ਰੀਦ ਕੇ ਲੋਕਾਂ ਨੂੰ ਮਹਿੰਗੇ ਭਾਅ ’ਤੇ ਵੇਚਣ ਦੇ ਮਾਮਲੇ ਦੀ ਆਸਟਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ਏਸੀਸੀਸੀ) ਜਾਂਚ ਕਰ ਰਿਹਾ ਹੈ। ਕਿਸਾਨ ਜਿਣਸਾਂ ਦੇ ਢੁਕਵੇਂ ਭਾਅ ਲਈ ਟਰੈਕਟਰ ਮਾਰਚ ਕਰ ਰਹੇ ਹਨ, ਜਦੋਂਕਿ ਲੋਕਾਂ ਵੱਲੋਂ ਮਹਿੰਗਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ ਜੋ ਸਰਕਾਰ ਲਈ ਸਿਰਦਰਦੀ ਬਣਿਆ ਹੋਇਆ ਹੈ। ਏਸੀਸੀਸੀ ਦੇ ਸਾਬਕਾ ਚੇਅਰਮੈਨ ਪ੍ਰੋਫੈਸਰ ਐਲਨ ਫੇਲਜ਼ ਵੱਲੋਂ ਕੀਤੀ ਮੁੱਢਲੀ ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਸ਼ੋਸ਼ਣ ਤੇ ਕਾਰੋਬਾਰੀ ਮੁਨਾਫੇ ਵਿੱਚ ਕਾਫ਼ੀ ਵਾਧਾ ਹੋਇਆ ਹੈ। ਜਾਂਚ ਕਮਿਸ਼ਨ ਦੀ ਰਿਪੋਰਟ ਇੱਕ ਸਾਲ ਵਿੱਚ ਆਉਣੀ ਹੈ। ਪ੍ਰਧਾਨ ਮੰਤਰੀ ਨੇ ਆਸਟਰੇਲੀਅਨ ਬਰਾਡਕਾਸਟ ਰੇਡੀਓ ’ਤੇ ਗੱਲ ਕਰਦਿਆਂ ਕਿਹਾ, ‘‘ਜਦੋਂ ਤੁਹਾਨੂੰ ਸਪਸ਼ਟ ਦਿਖਾਈ ਦੇ ਰਿਹਾ ਹੋਵੇ ਤਾਂ ਤੁਸੀਂ ਆਪਣੀਆਂ ਅੱਖਾਂ ਕਿਵੇਂ ਮੀਟ ਸਕਦੇ ਹੋ?’’

You must be logged in to post a comment Login