ਆਸਟਰੇਲਿਆਈ ਮਿਸ਼ੇਲ ਸਟਾਰਕ ਆਈਪੀਐੱਲ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ

ਆਸਟਰੇਲਿਆਈ ਮਿਸ਼ੇਲ ਸਟਾਰਕ ਆਈਪੀਐੱਲ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ

ਦੁਬਈ, 19 ਦਸੰਬਰ- ਆਸਟਰੇਲੀਆ ਦਾ ਮਿਸ਼ੇਲ ਸਟਾਰਕ ਹਮਵਤਨ ਪੈਟ ਕਮਿੰਸ ਨੂੰ ਪਿੱਛੇ ਛੱਡ ਕੇ ਆਈਪੀਐੱਲ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ। ਉਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 24.75 ਕਰੋੜ ਰੁਪਏ ਵਿੱਚ ਖਰੀਦਿਆ। ਇਸ ਤੋਂ ਪਹਿਲਾਂ ਆਸਟਰੇਲਿਆਈ ਕਪਤਾਨ ਪੈਟ ਕਮਿੰਸ ਆਈਪੀਐੱਲ ਨਿਲਾਮੀ ਦੇ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਸਨ। ਉਨ੍ਹਾਂ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 20.50 ਕਰੋੜ ਰੁਪਏ ਵਿੱਚ ਖਰੀਦਿਆ ਸੀ। ਇਸ ਤੋਂ ਪਹਿਲਾਂ ਇਥੇ ਆਈਪੀਐੱਲ ਨਿਲਾਮੀ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਚੇੱਨਈ ਸੁਪਰ ਕਿੰਗਜ਼ ਨਾਲ ਬੋਲੀ ਦੀ ਲੜਾਈ ਤੋਂ ਬਾਅਦ ਆਸਟਰੇਲੀਆ ਦੇ ਵਿਸ਼ਵ ਕੱਪ ਫਾਈਨਲ ਦੇ ਹੀਰੋ ਟ੍ਰੈਵਿਸ ਹੈੱਡ ਨੂੰ 6.80 ਕਰੋੜ ਰੁਪਏ ਖਰੀਦ ਲਿਆ, ਜਦਕਿ ਰਾਜਸਥਾਨ ਰਾਇਲਜ਼ ਨੇ ਵੈਸਟ ਇੰਡੀਜ਼ ਦੇ ਰੋਵਮੈਨ ਪਾਵੇਲ ਨੂੰ 7.40 ਕਰੋੜ ਰੁਪਏ ’ਚ ਖਰੀਦਿਆ। ਉਸ ਦੀ ਮੂਲ ਕੀਮਤ 2 ਕਰੋੜ ਰੁਪਏ ਸੀ।

You must be logged in to post a comment Login