ਆਸਟਰੇਲੀਆ: ਇਮਾਰਤ ਤੋਂ ਡਿੱਗਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਆਸਟਰੇਲੀਆ: ਇਮਾਰਤ ਤੋਂ ਡਿੱਗਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਐਡੀਲੇਡ (ਬਚਿੱਤਰ ਕੋਹਾੜ): ਇਥੇ ਇਮਾਰਤ ਤੋਂ ਡਿੱਗਣ ਕਾਰਨ ਪੰਜਾਬੀ ਨੌਜਵਾਨ ਜਗਦੀਪ ਸਿੰਘ ਚਾਹਲ (27) ਦੀ ਮੌਤ ਹੋ ਗਈ। ਜਗਦੀਪ ਸਿੰਘ ਐਡੀਲੇਡ ਦੀ ਆਟੋ ਵਰਕਸ਼ਾਪ ਵਿੱਚ ਕਾਰ ਮਕੈਨਿਕ ਸੀ। ਘਟਨਾ ਵਾਲੇ ਦਿਨ ਉਹ ਇਮਾਰਤ ’ਤੇ ਬਾਰਸ਼ ਦੇ ਪਾਣੀ ਦੇ ਨਿਕਾਸੀ ਲਈ ਬਣੇ ਗਟਰ ਦੀ ਸਫ਼ਾਈ ਕਰ ਰਿਹਾ ਸੀ ਕਿ ਅਚਾਨਕ ਤਵਾਜ਼ਨ ਵਿਗੜਨ ਕਾਰਨ ਉਹ ਬਿਲਡਿੰਗ ਤੋਂ ਹੇਠਾਂ ਡਿੱਗ ਗਿਆ। ਉਸ ਨੂੰ ਤੁਰੰਤ ਨੇੜੇ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਨੌਜਵਾਨ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਪਿੰਡ ਰੱਲਾ ਦਾ ਰਹਿਣ ਵਾਲਾ ਸੀ ਤੇ ਉਹ ਆਪਣੇ ਮਾਂ ਬਾਪ ਦਾ ਇਕਲੌਤਾ ਪੁੱਤਰ ਸੀ। ਪੁਲੀਸ ਤੇ ਸਾਊਥ ਆਸਟਰੇਲੀਆ ਵਰਕ ਸੇਫ ਸੰਸਥਾ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

You must be logged in to post a comment Login