ਆਸਟਰੇਲੀਆ ਕ੍ਰਿਕਟ ਬੋਰਡ ਤੋਂ 28 ਗੁਣਾ ਵੱਧ ਅਮੀਰ ਹੈ ਬੀਸੀਸੀਆਈ

ਆਸਟਰੇਲੀਆ ਕ੍ਰਿਕਟ ਬੋਰਡ ਤੋਂ 28 ਗੁਣਾ ਵੱਧ ਅਮੀਰ ਹੈ ਬੀਸੀਸੀਆਈ

ਨਵੀਂ ਦਿੱਲੀ, 11 ਦਸੰਬਰ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੂੰ ਦੁਨੀਆ ਭਰ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਵਜੋਂ ਜਾਣਿਆ ਜਾਂਦਾ ਹੈ। ਤਾਜ਼ਾ ਮੀਡੀਆ ਰਿਪੋਰਟ ਵਿੱਚ ਇਸ ਦੀ ਮੌਜੂਦਾ ਸੰਪਤੀ ਦੇ ਸਹੀ ਅੰਕੜਿਆਂ ਤੋਂ ਪਰਦਾ ਚੁੱਕਿਆ ਗਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਬੋਰਡ ਨੇ ਆਪਣੇ ਆਸਟਰੇਲਿਆਈ ਹਮਰੁਤਬਾ ਨਾਲੋਂ 28 ਗੁਣਾ ਵੱਧ ਕਮਾਈ ਕੀਤੀ ਹੈ। ਪਿਛਲੇ ਮਹੀਨੇ ਬੀਸੀਸੀਆਈ ਦੀ ਕੁੱਲ ਸੰਪਤੀ 2.25 ਅਰਬ ਡਾਲਰ (ਕਰੀਬ 18,700 ਕਰੋੜ ਰੁਪਏ) ਸੀ। ਕ੍ਰਿਕਟ ਆਸਟਰੇਲੀਆ ਦੂਜਾ ਸਭ ਤੋਂ ਵੱਧ ਅਮੀਰ ਬੋਰਡ ਹੈ। ਉਸ ਦੀ ਸੰਪਤੀ 7.9 ਕਰੋੜ ਡਾਲਰ ਹੈ। ਸਿਖਰਲੇ ਦੇ 10 ਕ੍ਰਿਕਟ ਬੋਰਡਾਂ ਦੀ ਜੇ ਸਾਰੀ ਸੰਪਤੀ ਮਿਲਾਈ ਜਾਵੇ ਤਾਂ ਉਹ ਭਾਰਤੀ ਦੀ ਬੋਰਡ ਦੀ ਕੁੱਲ ਜਾਇਦਾਦ ਦਾ 85.88 ਫੀਸਦ ਬਣਦਾ ਹੈ।

You must be logged in to post a comment Login