ਆਸਟਰੇਲੀਆ ਤੋਂ ਦਿੱਲੀ ਜਾ ਰਹੇ ਜਹਾਜ਼ ’ਚ ਪੰਜਾਬੀ ਮੁਟਿਆਰ ਦੀ ਮੌਤ

ਆਸਟਰੇਲੀਆ ਤੋਂ ਦਿੱਲੀ ਜਾ ਰਹੇ ਜਹਾਜ਼ ’ਚ ਪੰਜਾਬੀ ਮੁਟਿਆਰ ਦੀ ਮੌਤ

ਮੈਲਬੌਰਨ, 2 ਜੁਲਾਈ- ਕੁਆਂਟਾਸ ਦੀ ਉਡਾਣ ਵਿੱਚ ਮੈਲਬੌਰਨ ਤੋਂ ਨਵੀਂ ਦਿੱਲੀ ਜਾ ਰਹੀ 24 ਸਾਲਾ ਲੜਕੀ ਦੀ ਮੌਤ ਹੋ ਗਈ ਜੋ ਤਪਦਿਕ ਨਾਲ ਪੀੜਤ ਸੀ। ਮ੍ਰਿਤਕਾ ਦੀ ਪਛਾਣ ਮਨਪ੍ਰੀਤ ਕੌਰ ਵਜੋਂ ਹੋਈ ਹੈ ਜੋ ਸ਼ੈੱਫ ਬਣਨਾ ਚਾਹੁੰਦੀ ਸੀ। ਉਹ 20 ਜੂਨ ਨੂੰ ਮੈਲਬੌਰਨ ਤੋਂ ਦਿੱਲੀ ਜਾਣ ਲਈ ਜਹਾਜ਼ ’ਤੇ ਸਵਾਰ ਹੋਈ। ਇਹ ਜਾਣਕਾਰੀ ਮਿਲੀ ਹੈ ਕਿ ਉਹ ਹਵਾਈ ਅੱਡੇ ’ਤੇ ਪਹੁੰਚਣ ਤੋਂ ਬਾਅਦ ਠੀਕ ਮਹਿਸੂਸ ਨਹੀਂ ਕਰ ਰਹੀ ਸੀ ਤੇ ਜਹਾਜ਼ ਵਿਚ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ ਵੀ ਟਿਊਬਰਕਲੋਸਿਸ ਨੂੰ ਹੀ ਮੰਨਿਆ ਜਾ ਰਿਹਾ ਹੈ। ਉਸ ਦੇ ਇੱਕ ਦੋਸਤ ਅਨੁਸਾਰ ਮਨਪ੍ਰੀਤ ਕੌਰ ਮਾਰਚ 2020 ਵਿੱਚ ਆਸਟਰੇਲੀਆ ਜਾਣ ਤੋਂ ਬਾਅਦ ਪਹਿਲੀ ਵਾਰ ਆਪਣੇ ਮਾਪਿਆਂ ਨੂੰ ਮਿਲਣ ਭਾਰਤ ਜਾ ਰਹੀ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਆਪਣੀ ਸੀਟ ਬੈਲਟ ਬੰਨ੍ਹਣ ਗਈ ਤਾਂ ਮਨਪ੍ਰੀਤ ਕੌਰ ਫਰਸ਼ ’ਤੇ ਡਿੱਗ ਪਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

You must be logged in to post a comment Login