ਆਸਟਰੇਲੀਆ: ਹਮਲੇ ਕਾਰਨ ਗੰਭੀਰ ਜ਼ਖ਼ਮੀ ਭਾਰਤੀ ਵਿਦਿਆਰਥੀ ਕੋਮਾ ’ਚ

ਆਸਟਰੇਲੀਆ: ਹਮਲੇ ਕਾਰਨ ਗੰਭੀਰ ਜ਼ਖ਼ਮੀ ਭਾਰਤੀ ਵਿਦਿਆਰਥੀ ਕੋਮਾ ’ਚ

ਮੈਲਬਰਨ, 25 ਨਵੰਬਰ- ਤਸਮਾਨੀਆ ਯੂਨੀਵਰਸਿਟੀ ਵਿੱਚ ਮਾਸਟਰ ਡਿਗਰੀ ਕਰ ਰਿਹਾ ਭਾਰਤੀ ਵਿਦਿਆਰਥੀ ਇਸ ਮਹੀਨੇ ਦੇ ਸ਼ੁਰੂ ਵਿੱਚ ਆਸਟਰੇਲੀਆ ਵਿੱਚ ਹੋਏ ਹਮਲੇ ਤੋਂ ਬਾਅਦ ਕੋਮਾ ਵਿੱਚ ਹੈ। 5 ਨਵੰਬਰ ਨੂੰ 20 ਸਾਲਾਂ ਦੇ ਵਿਦਿਆਰਥੀ ਨੂੰ ਤੜਕੇ 4.20 ਵਜੇ ਦੇ ਕਰੀਬ ਹੋਏ ਹਮਲੇ ਤੋਂ ਤੁਰੰਤ ਬਾਅਦ ਰਾਇਲ ਹੋਬਾਰਟ ਹਸਪਤਾਲ ਲਿਜਾਇਆ ਗਿਆ। ਉਸ ਦਾ ਸੱਜਾ ਫੇਫੜਾ ਲੱਗਪਗ ਖਤਮ ਹੋ ਚੁੱਕਿਆ ਹੈ ਤੇ ਦਿਮਾਗ ਦੀ ਸਰਜਰੀ ਕਰਵਾਉਣੀ ਪਈ। ਘਟਨਾ ਤੋਂ ਥੋੜ੍ਹੀ ਦੇਰ ਬਾਅਦ ਪੁਲੀਸ ਨੇ 25 ਸਾਲਾ ਬੈਂਜਾਮਿਨ ਡੌਜ ਕੋਲਿੰਗਜ਼ ਨੂੰ ਹਿਰਾਸਤ ਵਿੱਚ ਲੈ ਲਿਆ। ਉਸ ਨੂੰ ਜੁਰਮ ਸਾਬਤ ਹੋਣ ’ਤੇ ਵੱਧ ਤੋਂ ਵੱਧ 21 ਸਾਲ ਦੀ ਕੈਦ ਹੋ ਸਕਦੀ ਹੈ। ਫਿਲਹਾਲ ਕੋਲਿੰਗਜ਼ ਨੂੰ ਮੈਜਿਸਟ੍ਰੇਟ ਜ਼ਮਾਨਤ ਦੇ ਦਿੱਤੀ ਗਈ ਹੈ।

You must be logged in to post a comment Login