ਆਸਟ੍ਰੇਲੀਅਨ: ਕਾਮਿਆਂ ਨੂੰ ਘੱਟ ਤਨਖਾਹ ਦੇਣ ਵਾਲੇ ਮਾਲਕਾਂ ਨੂੰ ਜੇਲ੍ਹ ਅਤੇ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ

ਆਸਟ੍ਰੇਲੀਅਨ: ਕਾਮਿਆਂ ਨੂੰ ਘੱਟ ਤਨਖਾਹ ਦੇਣ ਵਾਲੇ ਮਾਲਕਾਂ ਨੂੰ ਜੇਲ੍ਹ ਅਤੇ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ

ਕੈਨਬਰਾ  – ਆਸਟ੍ਰੇਲੀਅਨ ਸਰਕਾਰ ਵੱਲੋਂ ਪ੍ਰਸਤਾਵਿਤ ਨਵੇਂ ਕਾਨੂੰਨਾਂ ਤਹਿਤ ਜਾਣਬੁੱਝ ਕੇ ਕਾਮਿਆਂ ਨੂੰ ਘੱਟ ਤਨਖਾਹ ਦੇਣ ਵਾਲੇ ਮਾਲਕਾਂ ਨੂੰ ਜੇਲ੍ਹ ਅਤੇ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ। ਇਸ ਕਾਨੂੰਨ ਨਾਲ ਆਸਟ੍ਰੇਲੀਆ ਵਿਚ ਕੰਮ ਕਰ ਰਹੇ ਪੰਜਾਬੀ ਭਾਈਚਾਰੇ ਨੂੰ ਬਹੁਤ ਫ਼ਾਇਦਾ ਹੋਵੇਗਾ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਅਨੁਸਾਰ ਕੰਮ ਵਾਲੀ ਥਾਂ ਦੇ ਸਬੰਧਾਂ ਬਾਰੇ ਮੰਤਰੀ ਟੋਨੀ ਬੁਰਕੇ ਨੇ ਐਤਵਾਰ ਨੂੰ ਆਸਟ੍ਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਏਬੀਸੀ) ਨੂੰ ਦੱਸਿਆ ਕਿ ਉਹ ਸੋਮਵਾਰ ਨੂੰ ਸੰਸਦ ਵਿੱਚ ਉਦਯੋਗਿਕ ਸਬੰਧਾਂ ਵਿੱਚ ਬਦਲਾਅ ਲਈ ਕਾਨੂੰਨ ਪੇਸ਼ ਕਰਨਗੇ। ਪ੍ਰਸਤਾਵਿਤ ਕਾਨੂੰਨਾਂ ਦੇ ਤਹਿਤ ਜਾਣਬੁੱਝ ਕੇ ਤਨਖਾਹ ਚੋਰੀ ਮਾਮਲੇ ਵਿੱਚ ਸ਼ਾਮਲ ਪਾਏ ਜਾਣ ਵਾਲੇ ਮਾਲਕਾਂ ਲਈ ਵੱਧ ਤੋਂ ਵੱਧ ਅਪਰਾਧਿਕ ਸਜ਼ਾ ਨੂੰ ਵਧਾ ਕੇ 10-ਸਾਲ ਦੀ ਕੈਦ ਅਤੇ 7.8 ਮਿਲੀਅਨ ਆਸਟ੍ਰੇਲੀਅਨ ਡਾਲਰ (5.03 ਮਿਲੀਅਨ ਡਾਲਰ) ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ ਜਾਂ ਇਸ ਰਕਮ ਤੋਂ ਤਿੰਨ ਗੁਣਾ ਵੱਧ ਜੁਰਮਾਨਾ ਲਗਾਇਆ ਜਾਵੇਗਾ। ਇਹ ਕਾਨੂੰਨ ਇੱਕ “ਲੂਪਹੋਲ” ਮਤਲਬ ਖਾਮੀਆਂ ਨੂੰ ਬੰਦ ਕਰ ਦੇਵੇਗਾ। ਉਹਨਾਂ ਨੇ ਕਿਹਾ ਕਿ “ਜੇਕਰ ਮਾਲਕ ਜਾਣਬੁੱਝ ਕੇ ਕਾਮੇ ਦੀ ਤਨਖਾਹ ਵਿੱਚੋਂ ਪੈਸੇ ਰੋਕਦਾ ਹੈ, ਇਹ ਕੋਈ ਅਪਰਾਧਿਕ ਅਪਰਾਧ ਨਹੀਂ ਹੈ। ਇਹ ਇੱਕ ਸਧਾਰਨ ਕਮੀ ਹੈ, ਇਸਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਇੱਥੇ ਉਦੇਸ਼ ਲੋਕਾਂ ਨੂੰ ਜੇਲ੍ਹ ਭੇਜਣਾ ਨਹੀਂ ਹੈ। ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਲੋਕਾਂ ਨੂੰ ਸਹੀ ਢੰਗ ਨਾਲ ਭੁਗਤਾਨ ਕੀਤਾ ਜਾਵੇ।”

You must be logged in to post a comment Login