ਮੈਲਬੌਰਨ- ਆਸਟ੍ਰੇਲੀਆਈ ਤਕਨੀਕੀ ਮਾਹਰਾਂ ਨੇ ਕਮਾਲ ਕਰ ਦਿਖਾਇਆ ਹੈ। ਆਸਟ੍ਰੇਲੀਆਈ ਤਕਨੀਕੀ ਸਟਾਰਟ-ਅੱਪ ਕੋਰਟੀਕਲ ਲੈਬਜ਼ ਨੇ ਮਨੁੱਖੀ ਦਿਮਾਗੀ ਸੈੱਲਾਂ ਨਾਲ ਚੱਲਣ ਵਾਲਾ ਦੁਨੀਆ ਦਾ ਪਹਿਲਾ ਕੰਪਿਊਟਰ ਬਣਾਇਆ ਹੈ। ਇਸ ਕੰਪਿਊਟਰ ਦਾ ਨਾਮ CL-1 ਹੈ। ਇਸਦੀ ਕੀਮਤ ਲਗਭਗ 30 ਲੱਖ ਰੁਪਏ ਹੈ। ਇਹ ਕੰਪਿਊਟਰ ਇਸ ਸਾਲ ਦੇ ਅੰਤ ਤੱਕ ਬਾਜ਼ਾਰ ਵਿੱਚ ਉਪਲਬਧ ਹੋਵੇਗਾ। ਇਹ ਕੰਪਿਊਟਰ ਮੈਡੀਕਲ ਅਤੇ ਵਿਗਿਆਨਕ ਖੋਜ ਲਈ ਤਿਆਰ ਕੀਤਾ ਗਿਆ ਹੈ ਨਾ ਕਿ ਗੇਮਿੰਗ ਜਾਂ ਆਮ ਵਰਤੋਂ ਲਈ।
ਸਿਲੀਕਾਨ ਹਾਰਡਵੇਅਰ ਦੀ ਵਰਤੋਂ : CL-1 ਕੰਪਿਊਟਰ ਮਨੁੱਖੀ ਦਿਮਾਗੀ ਸੈੱਲਾਂ ਅਤੇ ਸਿਲੀਕਾਨ ਹਾਰਡਵੇਅਰ ਦੇ ਸੁਮੇਲ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਇਹ ਵਿਸ਼ੇਸ਼ ਤੌਰ ‘ਤੇ ਨਿਊਰੋਲੋਜੀਕਲ ਭਾਵ ਤੰਤੂ ਵਿਗਿਆਨ, ਸਾਈਲੋਜੀਕਲ ਭਾਵ ਮਨੋਵਿਗਿਆਨਕ ਅਤੇ ਗੁੰਝਲਦਾਰ ਬਿਮਾਰੀਆਂ ਲਈ ਦਵਾਈਆਂ ਅਤੇ ਇਲਾਜਾਂ ਦੀ ਜਾਂਚ ਲਈ ਤਿਆਰ ਕੀਤਾ ਗਿਆ ਹੈ।
ਕੀ ਇਹ ਮਨੁੱਖਾਂ ਵਾਂਗ ਚੇਤੰਨ ਹੋਵੇਗਾ : CL-1 ਜੈਵਿਕ ਕੰਪਿਊਟਰ ਸੰਬੰਧੀ ਇੱਕ ਹੋਰ ਸਵਾਲ ਇਹ ਹੈ ਕਿ ਕੀ ਇਸ ਵਿੱਚ ਕਿਸੇ ਕਿਸਮ ਦੀ ਚੇਤਨਾ ਵਿਕਸਤ ਹੋ ਸਕਦੀ ਹੈ? ਇਸ ‘ਤੇ ਮਾਹਰ ਕਹਿੰਦਾ ਹੈ ਕਿ ਇਸ ਸਮੇਂ ਅਜਿਹਾ ਕੋਈ ਸੰਕੇਤ ਨਹੀਂ ਹੈ। ਉਸਦੀ ਟੀਮ ਬਾਇਓਐਥਿਕਸ ਮਾਹਿਰਾਂ ਦੇ ਸਹਿਯੋਗ ਨਾਲ ਇਸਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ। ਦੂਜੇ ਪਾਸੇ ਸਟੈਮ ਸੈੱਲ ਖੋਜ ਨਾਲ ਜੁੜਿਆ ਸਿਸਟਮ ਸਿਰਫ ਉਤੇਜਨਾ ਪ੍ਰਤੀ ਪ੍ਰਤੀਕਿਰਿਆ ਕਰਦਾ ਹੈ।
You must be logged in to post a comment Login