ਕੈਨਬਰਾ, 14 ਦੰਸਬਰ (ਪੰ. ਐ.)- ਆਸਟ੍ਰੇਲੀਆ ਅਤੇ ਦੱਖਣੀ ਕੋਰੀਆ ਦੇ ਨੇਤਾਵਾਂ ਨੇ ਸੋਮਵਾਰ ਨੂੰ 680 ਮਿਲੀਅਨ ਡਾਲਰ ਦੇ ਰੱਖਿਆ ਸੌਦੇ ‘ਤੇ ਹਸਤਾਖਰ ਕੀਤੇ। ਰਾਸ਼ਟਰਪਤੀ ਮੂਨ ਜੇ-ਇਨ ਨੇ ਆਪਣੀ ਫੇਰੀ ਦੌਰਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਮੁਲਾਕਾਤ ਕੀਤੀ ਅਤੇ ਦੋਵੇਂ ਨੇਤਾ ਆਪਣੇ ਦੇਸ਼ਾਂ ਦਰਮਿਆਨ ਰਸਮੀ ਸਬੰਧਾਂ ਨੂੰ “ਵਿਆਪਕ ਰਣਨੀਤਕ ਭਾਈਵਾਲੀ” ਵਿੱਚ ਅਪਗ੍ਰੇਡ ਕਰਨ ਲਈ ਸਹਿਮਤ ਹੋਏ। ਗੌਰਤਲਬ ਹੈ ਕਿ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਚਾਰ ਦਿਨੀਂ ਆਸਟ੍ਰੇਲੀਆ ਦੌਰੇ ‘ਤੇ ਹਨ ਅਤੇ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਤੋਂ ਉਹ ਆਸਟ੍ਰੇਲੀਆ ਦਾ ਦੌਰਾ ਕਰਨ ਵਾਲੇ ਪਹਿਲੇ ਵਿਦੇਸ਼ੀ ਨੇਤਾ ਬਣ ਗਏ ਹਨ। ਲਗਭਗ 1 ਬਿਲੀਅਨ ਆਸਟ੍ਰੇਲੀਅਨ ਡਾਲਰ ਦੀ ਕੀਮਤ ਵਾਲੇ ਇਸ ਸੌਦੇ ਵਿਚ ਦੱਖਣੀ ਕੋਰੀਆ ਦੀ ਰੱਖਿਆ ਕੰਪਨੀ ਹੈਨਵਾ ਆਸਟ੍ਰੇਲੀਆਈ ਫ਼ੌਜ ਨੂੰ ਤੋਪਖਾਨੇ ਦੇ ਹਥਿਆਰ, ਸਪਲਾਈ ਵਾਹਨ ਅਤੇ ਰਾਡਾਰ ਪ੍ਰਦਾਨ ਕਰੇਗੀ।ਇਹ ਆਸਟ੍ਰੇਲੀਆ ਅਤੇ ਕਿਸੇ ਏਸ਼ੀਆਈ ਰਾਸ਼ਟਰ ਦੇ ਵਿਚਕਾਰ ਕੀਤਾ ਗਿਆ ਸਭ ਤੋਂ ਵੱਡਾ ਰੱਖਿਆ ਸਮਝੌਤਾ ਹੈ। ਇਹ ਸਮਝੌਤਾ ਆਸਟ੍ਰੇਲੀਆ ਅਤੇ ਚੀਨ ਦਰਮਿਆਨ ਵਧੇ ਤਣਾਅ ਵਿਚਕਾਰ ਹੋਇਆ ਹੈ। ਆਸਟ੍ਰੇਲੀਆ ਨੇ ਹਾਲ ਹੀ ਵਿੱਚ ਅਮਰੀਕਾ ਅਤੇ ਬ੍ਰਿਟੇਨ ਦੇ ਨਾਲ ਇੱਕ ਸਾਂਝੇਦਾਰੀ ਵਿੱਚ ਪ੍ਰਮਾਣੂ-ਸ਼ਕਤੀ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਬਣਾਉਣ ਲਈ ਇੱਕ ਸੌਦੇ ਦੀ ਘੋਸ਼ਣਾ ਕੀਤੀ ਸੀ। ਇਹ ਇੱਕ ਅਜਿਹਾ ਕਦਮ ਜਿਸਦੀ ਚੀਨ ਨੇ ਸਖ਼ਤ ਨਿੰਦਾ ਕੀਤੀ ਹੈ। ਆਸਟ੍ਰੇਲੀਆ ਨੇ ਆਪਣੇ ਮਹੱਤਵਪੂਰਨ ਖਣਿਜਾਂ ਦੀ ਸਪਲਾਈ ਆਸਾਨ ਬਣਾਉਣ ਦੀ ਗੱਲ ਕਹੀ, ਜੋ ਦੇਸ਼ ਵਿਚ ਭਰਪੂਰ ਮਾਤਰਾ ਵਿੱਚ ਹੈ।ਮੌਰੀਸਨ ਨੇ ਕਿਹਾ ਕਿ ਨਵਾਂ ਰੱਖਿਆ ਇਕਰਾਰਨਾਮਾ ਆਸਟ੍ਰੇਲੀਆ ਵਿੱਚ ਲਗਭਗ 300 ਨੌਕਰੀਆਂ ਪੈਦਾ ਕਰੇਗਾ, ਜਿੱਥੇ ਹੈਨਵਾ ਦਾ ਇੱਕ ਡਿਵੀਜ਼ਨ ਕੰਮ ਕਰਦਾ ਹੈ।ਮੌਰੀਸਨ ਨੇ ਅੱਗੇ ਕਿਹਾ ਕਿ ਅੱਜ ਅਸੀਂ ਜਿਸ ਇਕਰਾਰਨਾਮੇ ‘ਤੇ ਹਸਤਾਖਰ ਕੀਤੇ ਹਨ, ਮੈਨੂੰ ਲੱਗਦਾ ਹੈ ਕਿ ਇਹ ਕੋਰੀਆਈ ਰੱਖਿਆ ਉਦਯੋਗ ਦੀਆਂ ਸਮਰੱਥਾਵਾਂ ਬਾਰੇ ਬਹੁਤ ਕੁਝ ਦੱਸਦਾ ਹੈ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login