ਆਸਟ੍ਰੇਲੀਆ ‘ਚ ਦਿਸਿਆ ਅਜੀਬ ਸਮੁੰਦਰੀ ਜੀਵ, ਵਿਗਿਆਨੀ ਵੀ ਹੋਏ ਹੈਰਾਨ

ਆਸਟ੍ਰੇਲੀਆ ‘ਚ ਦਿਸਿਆ ਅਜੀਬ ਸਮੁੰਦਰੀ ਜੀਵ, ਵਿਗਿਆਨੀ ਵੀ ਹੋਏ ਹੈਰਾਨ

ਕੈਨਬਰਾ : ਆਸਟ੍ਰੇਲੀਆ ਦੇ ਸਮੁੰਦਰੀ ਤੱਟ ‘ਤੇ ਏਲੀਅਨ ਜਿਹਾ ਇਕ ਅਜੀਬ ਜੀਵ ਦਿਖਾਈ ਦਿੱਤਾ ਹੈ। ਇਸ ਜੀਵ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਆਸਟ੍ਰੇਲੀਆਈ ਸਮੁੰਦਰੀ ਜੀਵ ਵਿਗਿਆਨੀ ਵੀ ਇਸ ਜੀਵ ਨੂੰ ਪਛਾਨਣ ਵਿਚ ਅਸਫਲ ਰਹੇ ਹਨ। ਉਹਨਾਂ ਦਾ ਕਹਿਣਾ ਹੈਕਿ ਅਜਿਹਾ ਜੀਵ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਕੁਝ ਯੂਜ਼ਰਸ ਇਸ ਜੀਵ ਨੂੰ ਜੈਲੀਫਿਸ਼ ਪ੍ਰਜਾਤੀ ਨਾਲ ਸਬੰਧਤ ਦੱਸ ਰਹੇ ਹਨ। ਭਾਵੇਂਕਿ ਹੁਣ ਤੱਕ ਵਿਗਿਆਨੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।
ਕੁਈਨਜ਼ਲੈਂਡ ਵਿਚ ਖਿੱਚੀ ਗਈ ਸੀ ਇਹ ਤਸਵੀਰ : ਗੁਲਾਬੀ ਰੰਗ ਦੇ ਇਸ ਜੀਵ ਦੀ ਤਸਵੀਰ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਦੇ ਹਰਵੇ ਬੇਅ ਦੇ ਉਰਗਨ ਬੀਚ ‘ਤੇ ਕਲਿੱਕ ਕੀਤੀ ਗਈ। ਸਮੁੰਦਰ ਕੰਢੇ ਰੇਤ ਵਿਚ ਦੱਬੇ ਇਸ ਜੀਵ ਦੀ ਤਸਵੀਰ ਆਸਟ੍ਰੇਲੀਆ ਦੇ ਲੋਕਾਂ ਵਿਚ ਚਰਚਾ ਦਾ ਕੇਂਦਰ ਬਣੀ ਹੋਈ ਹੈ।ਹੁਣ ਤੱਕ ਕੋਈ ਵੀ ਜੀਵ ਦੀ ਪਛਾਣ ਨਹੀਂ ਕਰ ਸਕਿਆ ਹੈ। ਕਈ ਲੋਕ ਅਨੁਮਾਨ ਲਗਾ ਰਹੇ ਹਨ ਕਿ ਜੀਵ ਇਕ ਜੈਲੀਫਿਸ਼ ਹੈ ਜਦਕਿ ਦੂਜਿਆਂ ਦਾ ਮੰਨਣਾ ਹੈ ਕਿ ਇਹ ਇਕ ਸਮੁੰਦਰੀ ਸਲੱਗ ਹੈ।
ਯੂਜ਼ਰਾਂ ਨੇ ਕਹੀ ਇਹ ਗੱਲ : ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਕੁਮੈਂਟ ਵਿਚ ਦਾਅਵਾ ਕੀਤਾ ਹੈ ਕਿ ਗੁਲਾਬੀ ਏਲੀਅਨ ਜਿਹਾ ਦਿਸਣ ਵਾਲਾ ਜੀਵ ਐਮਬਰਗ੍ਰੀਸ ਲੱਗਦਾ ਹੈ।ਇਸ ਨੂੰ ਵ੍ਹੇਲ ਦੀ ਉਲਟੀ ਵੀ ਕਿਹਾ ਜਾ ਰਿਹਾ ਹੈ, ਜਿਸ ਦੀ ਵਰਤੋਂ ਸੈਂਟ ਦੇ ਉਤਪਾਦਨ ਵਿਚ ਕੀਤੀ ਜਾਂਦੀ ਹੈ। ਐਮਬਰਗ੍ਰੀਸ ਇਕ ਅਜੀਬ ਅਤੇ ਕੀਮਤੀ ਵਸਤੂ ਹੈ। ਇਕ ਕਿਲੋ ਐਮਬਰਗ੍ਰੀਸ ਦੀ ਕੀਮਤ ਲੱਖਾਂ ਵਿਚ ਹੁੰਦੀ ਹੈ। ਭਾਵੇਂਕਿ ਕਈ ਲੋਕਾਂ ਨੇ ਇਸ ਦਾਅਵੇ ਨੂੰ ਖਾਰਿਜ ਕਰਦਿਆਂ ਕਿਹਾ ਹੈ ਕਿ ਐਮਬਰਗ੍ਰੀਸ ਇਕ ਸਖ਼ਤ ਪਦਾਰਥ ਹੁੰਦਾ ਹੈ ਜਦਕਿ ਤਸਵੀਰ ਵਿਚ ਦਿਸ ਰਿਹਾ ਹੈ ਕਿ ਜੀਵ ਪਾਣੀ ਵਰਗਾ ਹਲਕਾ ਪਾਰਦਰਸ਼ੀ ਅਤੇ ਬੁਲਬੁਲਾ ਜਿਹਾ ਲੱਗ ਰਿਹਾ ਹੈ।

ਨੈਸ਼ਨਲ ਜੀਓਗ੍ਰਾਫਿਕ ਨੇ ਕਹੀ ਇਹ ਗੱਲ : ਬਹੁਤ ਸਾਰੇ ਫੇਸਬੁੱਕ ਯੂਜ਼ਰਾਂ ਨੇ ਕਿਹਾ ਹੈ ਕਿ ਇਹ ਗੁਲਾਬੀ ਰੰਗ ਦਾ ਏਲੀਅਨ ਵਰਗਾ ਜੀਵ ਵ੍ਹੇਲ ਜਾਂ ਸ਼ਾਰਕ ਦੇ ਸਰੀਰ ਦਾ ਹਿੱਸਾ ਹੋ ਸਕਦਾ ਹੈ। ਨੈਸ਼ਨਲ ਜੀਓਗ੍ਰਾਫਿਕ ਨੇ ਕਿਹਾ ਕਿ ਏਲੀਅਨ ਵਰਗਾ ਇਹ ਜੀਵ ਇੱਕ ਨੁਡੀਬ੍ਰਾਂਚ ਹੈ। ਨੂਡੀਬ੍ਰੈਂਚ ਇੱਕ ਜੈਲੀ-ਬਾਡੀ ਹੈ ਜੋ ਸਮੁੰਦਰ ਦੇ ਤਲ ਵਿੱਚ ਰਹਿੰਦੀ ਹੈ। ਨੈਸ਼ਨਲ ਜੀਓਗ੍ਰਾਫੀ ਦੀ ਟਿੱਪਣੀ ਮੁਤਾਬਕ, ਹੁਣ ਤੱਕ ਨੂਡੀਬ੍ਰੈਂਚ ਦੀਆਂ 2,000 ਤੋਂ ਵੱਧ ਕਿਸਮਾਂ ਖੋਜੀਆਂ ਗਈਆਂ ਹਨ ਅਤੇ ਲਗਭਗ ਹਰ ਰੋਜ਼ ਨਵੀਆਂ ਕਿਸਮਾਂ ਉਭਰ ਰਹੀਆਂ ਹਨ। ਵਿਗਿਆਨੀ ਅਜੇ ਤੱਕ ਇਹ ਨਿਰਧਾਰਤ ਨਹੀਂ ਕਰ ਸਕੇ ਹਨ ਕਿ ਇਹ ਕਿਸ ਪ੍ਰਜਾਤੀ ਨਾਲ ਸਬੰਧਤ ਹੈ।

You must be logged in to post a comment Login