ਆਸਟ੍ਰੇਲੀਆ ‘ਚ ਪ੍ਰਵਾਸੀਆਂ ਦੀ ਗਿਣਤੀ ਰਿਕਾਰਡ ਉੱਚ ਪੱਧਰ ‘ਤੇ, ਵੱਡੀ ਗਿਣਤੀ ‘ਚ ਵਿਦਿਆਰਥੀ

ਆਸਟ੍ਰੇਲੀਆ ‘ਚ ਪ੍ਰਵਾਸੀਆਂ ਦੀ ਗਿਣਤੀ ਰਿਕਾਰਡ ਉੱਚ ਪੱਧਰ ‘ਤੇ, ਵੱਡੀ ਗਿਣਤੀ ‘ਚ ਵਿਦਿਆਰਥੀ

ਕੈਨਬਰਾ : ਆਸਟ੍ਰੇਲੀਆ ਵਿਚ ਪ੍ਰਵਾਸੀਆਂ ਦੀ ਗਿਣਤੀ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਵਿੱਤੀ ਸਾਲ 2022-23 ਵਿਚ ਦੇਸ਼ ਵਿਚ ਅਸਥਾਈ ਵੀਜ਼ਾ ਧਾਰਕਾਂ ਦੇ ਦਾਖਲੇ ਦੀ ਗਿਣਤੀ ਵਿਚ ਵਾਧੇ ਕਾਰਨ ਆਸਟ੍ਰੇਲੀਆ ਵਿਚ ਵਿਦੇਸ਼ੀ ਪ੍ਰਵਾਸ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਿਆ। ਅਧਿਕਾਰਤ ਅੰਕੜਿਆਂ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਖੁਲਾਸਾ ਕੀਤਾ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ (ਏ.ਬੀ.ਐਸ) ਵੱਲੋਂ ਪ੍ਰਕਾਸ਼ਿਤ ਅੰਕੜਿਆਂ ਅਨੁਸਾਰ ਜੂਨ ਦੇ ਅੰਤ ਤੱਕ 12 ਮਹੀਨਿਆਂ ਵਿੱਚ ਆਸਟ੍ਰੇਲੀਆ ਵਿੱਚ ਕੁੱਲ ਵਿਦੇਸ਼ੀ ਪ੍ਰਵਾਸ 518,000 ਸੀ, ਜੋ ਰਿਕਾਰਡ ਕੀਤਾ ਸਭ ਤੋਂ ਵੱਧ ਅੰਕੜਾ ਹੈ। ਇੱਥੇ ਦੱਸ ਦਈਏ ਕਿ ਕੁੱਲ ਵਿਦੇਸ਼ੀ ਪ੍ਰਵਾਸ ਦੀ ਗਣਨਾ ਆਉਣ ਵਾਲਿਆਂ ਪ੍ਰਵਾਸੀਆਂ ਤੋਂ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾ ਕੇ ਕੀਤੀ ਜਾਂਦੀ ਹੈ। 2022-23 ਵਿੱਚ ਇੱਕ ਉੱਚ ਰਿਕਾਰਡ ‘ਤੇ 737,000 ਪ੍ਰਵਾਸੀ ਆਸਟ੍ਰੇਲੀਆ ਪਹੁੰਚੇ, ਜੋ ਪਿਛਲੇ 12 ਮਹੀਨਿਆਂ ਵਿੱਚ 427,00 ਤੋਂ ਵੱਧ ਹੈ ਅਤੇ 219,000 ਪ੍ਰਵਾਸੀ ਵਾਪਸ ਗਏ ਜੋ 2006-07 ਤੋਂ ਬਾਅਦ ਸਭ ਤੋਂ ਘੱਟ ਅੰਕੜਾ ਹੈ।

ABS ‘ਤੇ ਮਾਈਗ੍ਰੇਸ਼ਨ ਸਟੈਟਿਸਟਿਕਸ ਦੀ ਮੁਖੀ ਜੈਨੀ ਡੋਬਾਕ ਨੇ ਕਿਹਾ ਕਿ ਰਵਾਨਗੀ ‘ਚ ਗਿਰਾਵਟ ਨੂੰ ਕੋਵਿਡ-19 ਮਹਾਮਾਰੀ ਦੇ ਪ੍ਰਭਾਵਾਂ ਦਾ ਕਾਰਨ ਮੰਨਿਆ ਜਾ ਸਕਦਾ ਹੈ। ਇਕ ਮੀਡੀਆ ਰਿਲੀਜ਼ ਵਿਚ ਉਨ੍ਹਾਂ ਨੇ ਕਿਹਾ,”ਮਹਾਮਾਰੀ ਦੌਰਾਨ ਯਾਤਰਾ ਪਾਬੰਦੀਆਂ ਕਾਰਨ ਮੌਜੂਦਾ ਸਮੇਂ ਵਿੱਚ ਆਸਟ੍ਰੇਲੀਆ ਵਿੱਚ ਰਹਿ ਰਹੇ ਬਹੁਤ ਸਾਰੇ ਅਸਥਾਈ ਪ੍ਰਵਾਸੀ ਮੁਕਾਬਲਤਨ ਹਾਲ ਹੀ ਵਿੱਚ ਆਏ ਹਨ ਅਤੇ ਉਹਨਾਂ ਨੂੰ ਦੇਸ਼ ਛੱਡਣ ਦੀ ਅਜੇ ਲੋੜ ਨਹੀਂ ਹੈ। ਇਸ ਦੇ ਨਤੀਜੇ ਵਜੋਂ 2022-23 ਵਿੱਚ ਪ੍ਰਵਾਸੀ ਰਵਾਨਗੀ ਦੀ ਗਿਣਤੀ ਘੱਟ ਹੋਈ ਹੈ”। ਡੋਬਾਕ ਨੇ ਕਿਹਾ ਕਿ 2022-23 ਵਿੱਚ ਆਉਣ ਵਾਲੇ ਪ੍ਰਵਾਸੀਆਂ ਵਿੱਚੋਂ 554,000 ਜਾਂ 75 ਪ੍ਰਤੀਸ਼ਤ ਅਸਥਾਈ ਵੀਜ਼ਿਆਂ ‘ਤੇ ਸਨ, ਜਿਨ੍ਹਾਂ ਵਿੱਚ 283,000 ਅੰਤਰਰਾਸ਼ਟਰੀ ਵਿਦਿਆਰਥੀ ਵੀ ਸ਼ਾਮਲ ਸਨ। 2022-23 ਵਿੱਚ ਭਾਰਤ ਆਮਦ ਲਈ ਸਭ ਤੋਂ ਪ੍ਰਮੁੱਖ ਦੇਸ਼ ਸੀ, ਜੋ ਕੁੱਲ ਗਿਣਤੀ ਦਾ 14.3 ਪ੍ਰਤੀਸ਼ਤ ਸੀ। ਇਸ ਤੋਂ ਬਾਅਦ ਚੀਨ, ਫਿਲੀਪੀਨਜ਼, ਆਸਟ੍ਰੇਲੀਆ ਅਤੇ ਯੂ.ਕੇ.  ਸਨ। ਆਉਣ ਵਾਲਿਆਂ ਪ੍ਰਵਾਸੀਆਂ ਦੀ ਔਸਤ ਉਮਰ 27 ਸਾਲ ਸੀ ਅਤੇ ਰਵਾਨਗੀ ਲਈ 33 ਸਾਲ ਸੀ।

You must be logged in to post a comment Login