ਆਸਟ੍ਰੇਲੀਆ 'ਚ ਭਾਰਤੀ ਡਾਕਟਰ 'ਤੇ ਲੱਗੇ ਛੇੜਛਾੜ ਦੇ ਦੋਸ਼

ਸਿਡਨੀ, 1 ਅਪ੍ਰੈਲ :-ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ‘ਚ ਇੱਕ ਭਾਰਤੀ ਡਾਕਟਰ ਜਿਸ ਦਾ ਨਾਂ ਰਣਜੀਤ ਕੁਮਾਰ ਪਾਂਡਾ (59) ਹੈ, ਜੋ ਕਿ ਆਪਣਾ ਕਲੀਨਿਕ ਚਲਾਉਂਦਾ ਹੈ। ਉਸ ‘ਤੇ ਆਪਣੇ ਮਰੀਜ਼ਾਂ ਨਾਲ ਛੇੜਛਾੜ ਦੇ 25 ਦੇ ਕਰੀਬ ਮਾਮਲੇ ਸਹਾਮਣੇ ਆਏ ਹਨ,|ਜਿਸ ਨੂੰ 16 ਮਾਰਚ ਨੂੰ ਕੋਟ ‘ਚ ਪੇਸ਼ ਕੀਤਾ ਗਿਆ, ਪਰ ਉਸ ਦੇ ਬਚਾਅ ਪੱਖ ਦੇ ਵਕੀਲ ਮਿਸਟਰ ਵਾਟਰਸ ਨੇ ਕਿਹਾ ਕਿ ਇਹ ਸਾਰੇ ਦੋਸ਼ ਝੂਠੇ ਹਨ। ਉਨ੍ਹਾਂ ਕਿਹਾ ਕਿ ਕੁਝ ਮਰੀਜ਼ਾਂ ਦੀ ਹਾਲਤ ਮਾਨਸਿਕ ਤੌਰ ‘ਤੇ ਠੀਕ ਨਹੀ ਸੀ। ਉਨ੍ਹਾਂ ਕਿਹਾ ਕਿ ਜੋ ਉਸ ਦੇ ਹਸਪਤਾਲ ‘ਚ ਬਾਕੀ ਦੇ ਸਹਾਇਕ ਕਰਮਚਾਰੀ ਉਸ ਨਾਲ ਕੰਮ ਕਰਦੇ ਹਨ ਉਹ ਉਸ ਦੀ ਤਰੱਕੀ ਤੋਂ ਜਲਦੇ ਸੀ ਸ਼ਾਇਦ ਇਹ ਇੱਕ ਕਾਰਨ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਡਾਕਟਰ ਤੇ 10 ਔਰਤਾਂ ਜੋ ਇਸ ਡਾਕਟਰ ਤੋਂ ਆਪਣਾ ਚੈਕਅੱਪ ਕਰਵਾਉਂਦੀਆਂ ਸਨ, ਜਿਨ੍ਹਾਂ ‘ਚੋਂ ਇੱਕ ਔਰਤ 8 ਮਹੀਨੇ ਦੀ ਗਰਭਵਤੀ ਸੀ, ਨੇ ਦੱਸਿਆ ਕਿ ਡਾਕਟਰ ਦੀਆਂ ਔਰਤ ਮਰੀਜ਼ਾਂ ਨਾਲ ਹਰਕਤਾਂ ਠੀਕ ਨਹੀਂ ਸੀ। ਉਹ ਉਨ੍ਹਾਂ ਨਾਲ ਚੈਕਅੱਪ ਕਰਨ ਦੇ ਬਹਾਨੇ ਸਰੀਰ ਦੇ ਕੁਝ ਅੰਗਾਂ ਨੂੰ ਛੂਹੰਦਾ ਸੀ। ਬਨਬਰੀ ਪਰਥ ‘ਚ 2012 ਨੂੰ ਜਦੋਂ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਛਾਣਬੀਣ ਕਰ ਰਹੇ ਅਧਿਕਾਰੀਆਂ ਨੇ ਪੱਛਮੀ ਆਸਟ੍ਰੇਲੀਆ ਦੀ ਅਦਾਲਤ ਨੂੰ ਸਾਰੇ ਸਬੂਤ ਪੇਸ਼ ਕਰਦਿਆਂ ਦੱਸਿਆ ਕਿ ਡਾਕਟਰ ਵਲੋਂ ਇਹ ਸਭ ਕੀਤਾ ਗਿਆ ਹੈ। ਇਸ ਮਾਮਲੇ ਦੀ ਕਾਰਵਾਈ ਅਦਾਲਤ ‘ਚ ਚੱਲ ਰਹੀ ਅਤੇ ਆਉਣ ਵਾਲੇ ਦੋ ਹਫਤਿਆਂ ਤੱਕ ਇਸ ਕੇਸ ਦਾ ਫੈਸਲਾ ਹੋ ਸਕਦਾ ਹੈ।

You must be logged in to post a comment Login