ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀ ‘ਅੰਬੈਸਡਰ ਆਫ਼ ਚੇਂਜ ਅਵਾਰਡ’ ਨਾਲ ਸਨਮਾਨਿਤ

ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀ ‘ਅੰਬੈਸਡਰ ਆਫ਼ ਚੇਂਜ ਅਵਾਰਡ’ ਨਾਲ ਸਨਮਾਨਿਤ

ਮੈਲਬੌਰਨ- ਆਸਟ੍ਰੇਲੀਆ ਦੀ ਕੈਨਬਰਾ ਯੂਨੀਵਰਸਿਟੀ ਦੁਆਰਾ ਇੱਕ ਭਾਰਤੀ ਵਿਦਿਆਰਥੀ ਨੂੰ ਵਿਦਿਆਰਥੀ ਸਲਾਹਕਾਰ ਵਜੋਂ ਸ਼ਾਨਦਾਰ ਕੰਮ ਕਰਨ ਲਈ ‘Ambassadors of Change’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਵਿਸ਼ਾਲ ਮਿੱਤਲ, ਜਿਸ ਨੇ ਹਾਲ ਹੀ ਵਿੱਚ ਮਾਸਟਰ ਆਫ਼ ਡਾਟਾ ਸਾਇੰਸ ਦਾ ਆਪਣਾ ਆਖ਼ਰੀ ਸਾਲ ਪੂਰਾ ਕੀਤਾ ਹੈ, ਨੂੰ ਯੂਨੀਵਰਸਿਟੀ ਦੇ ਸਲਾਹਕਾਰ ਪ੍ਰੋਗਰਾਮ UC ਥ੍ਰਾਈਵ ਦੁਆਰਾ ਆਪਣੇ ਵਲੰਟੀਅਰ ਕੰਮ ਲਈ ਪੁਰਸਕਾਰ ਪ੍ਰਾਪਤ ਹੋਇਆ। ਯੂਨੀਵਰਸਿਟੀ ਵਿਚ ਦਿੱਤੇ ਭਾਸ਼ਣ ਵਿਚ ਵਿਸ਼ਾਲ ਨੇ ਕਿਹਾ ਕਿ “ਮੇਰੇ ਲਈ ਮੇਂਟੋਰ ਭਾਵ ਇੱਕ ਸਲਾਹਕਾਰ ਹੋਣਾ ਬਹੁਤ ਮਦਦਗਾਰ ਰਿਹਾ। ਮੈਂ ਕੁਝ ਸੁਝਾਅ ਅਤੇ ਜੁਗਤਾਂ ਸਿੱਖੀਆਂ ਅਤੇ ਕੋਰਸ ਬਾਰੇ ਹੋਰ ਬਹੁਤ ਕੁਝ ਸਿੱਖਿਆ। ਵਿਸ਼ਾਲ ਨੇ ਕਿਹਾ ਕਿ ਇੱਕ ਸਲਾਹਕਾਰ ਵਜੋਂ ਉਸ ਨੂੰ ਅੱਗੇ ਵਧਣ ਅਤੇ ਆਪਣੇ ਹੁਨਰ ਨੂੰ ਵਿਕਸਿਤ ਕਰਨ ਵਿੱਚ ਮਦਦ ਮਿਲੀ।ਆਸਟ੍ਰੇਲੀਆ ਆਉਣ ਤੋਂ ਪਹਿਲਾਂ ਮਿੱਤਲ ਨੇ ਗੁਜਰਾਤ ਟੈਕਨਾਲੋਜੀਕਲ ਯੂਨੀਵਰਸਿਟੀ ਤੋਂ ਕੰਪਿਊਟਰ ਪ੍ਰੋਗਰਾਮਿੰਗ ਵਿੱਚ ਮਾਸਟਰ ਅਤੇ ਬੜੌਦਾ ਦੀ ਇੱਕ ਯੂਨੀਵਰਸਿਟੀ ਤੋਂ ਬੈਚਲਰ ਕੀਤੀ।ਵਿਸ਼ਾਲ ਨੇ ਦੱਸਿਆ ਕਿ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹ ਬਹੁਤ ਜ਼ਿਆਦਾ ਅੰਤਰਮੁਖੀ ਸੀ। ਉਸ ਨੇ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਜਿਵੇਂ- ਲੋਕਾਂ ਨਾਲ ਕਿਵੇਂ ਗੱਲਬਾਤ ਕਰਨੀ ਹੈ ਅਤੇ ਸੰਚਾਰ ਕਿਵੇਂ ਕਰਨਾ ਹੈ।

You must be logged in to post a comment Login