ਆਸਟ੍ਰੇਲੀਆ ‘ਚ ਮੋਡਰਨਾ ਵੈਕਸੀਨ ਨੂੰ ਬੂਸਟਰ ਡੋਜ਼ ਲਈ ਵਰਤਣ ਦੀ ਇਜਾਜ਼ਤ

ਆਸਟ੍ਰੇਲੀਆ ‘ਚ ਮੋਡਰਨਾ ਵੈਕਸੀਨ ਨੂੰ ਬੂਸਟਰ ਡੋਜ਼ ਲਈ ਵਰਤਣ ਦੀ ਇਜਾਜ਼ਤ

ਸਿਡਨੀ (P E): ਗਲੋਬਲ ਪੱਧਰ ‘ਤੇ ਫੈਲੇ ਕੋਰੋਨਾ ਦੇ ਨਵੇਂ ਓਮੀਕਰੋਨ ਵੈਰੀਐਂਟ ਨੇ ਆਸਟ੍ਰੇਲੀਆ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਇਸ ਵਾਇਰਸ ਨਾਲ ਨਜਿੱਠਣ ਲਈ ਹੁਣ ਮੋਡਰਨਾ ਕੋਵਿਡ-19 ਵੈਕਸੀਨ ਨੂੰ ਆਸਟ੍ਰੇਲੀਆ ਵਿੱਚ ਬਾਲਗਾਂ ਲਈ ਬੂਸਟਰ ਡੋਜ਼ ਦੇ ਰੂਪ ਵਿੱਚ ਵਰਤਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ।ਆਸਟ੍ਰੇਲੀਆ ਦੀ ਮੈਡੀਸਨ ਅਥਾਰਟੀ, ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (ਟੀਜੀਏ), ਨੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਬੂਸਟਰ ਵਜੋਂ ਵਰਤੇ ਜਾ ਰਹੀ ਡੋਜ਼ ਨੂੰ ਹਰੀ ਝੰਡੀ ਦੇ ਦਿੱਤੀ ਹੈ।ਹੁਣ ਤੱਕ, ਆਸਟ੍ਰੇਲੀਆ ਵਿੱਚ ਬੂਸਟਰ ਡੋਜ਼ ਲਈ ਸਿਰਫ਼ ਫਾਈਜ਼ਰ ਕੋਵਿਡ-19 ਵੈਕਸੀਨ ਹੀ ਉਪਲਬਧ ਹੈ।ਜਿਵੇਂ ਕਿ ਫਾਈਜ਼ਰ ਬੂਸਟਰ ਡੋਜ਼ ਨਾਲ ਸਲਾਹ ਜਾਰੀ ਕੀਤੀ ਗਈ ਹੈ ਕਿ ਮੋਡਰਨਾ ਬੂਸਟਰ ਡੋਜ਼ ਕਿਸੇ ਵੀ ਕੋਵਿਡ-19 ਵੈਕਸੀਨ ਦੀ ਦੂਜੀ ਖੁਰਾਕ ਤੋਂ ਛੇ ਮਹੀਨੇ ਬਾਅਦ ਦਿੱਤੀ ਜਾਣੀ ਚਾਹੀਦੀ ਹੈ।ਟੀਜੀਏ ਨੇ ਇਹ ਵੀ ਕਿਹਾ ਹੈ ਕਿ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਟੀਕਾਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਦੂਜੀ ਵੈਕਸੀਨ ਤੋਂ 28 ਦਿਨਾਂ ਬਾਅਦ ਤੀਜੀ ਵੈਕਸੀਨ ਲੱਗ ਸਕਦੀ ਹੈ।ਟੀਜੀਏ ਨੇ ਕਿਹਾ ਕਿ ਮੋਡਰਨਾ ਵੈਕਸੀਨ ਨੂੰ ਬੂਸਟਰ ਡੋਜ਼ ਲਈ ਵਰਤਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਵੈਕਸੀਨ ਬਾਰੇ ਸੁਤੰਤਰ ਸਲਾਹਕਾਰ ਕਮੇਟੀ ਦੀ ਮਾਹਰ ਸਲਾਹ ਦੁਆਰਾ ਮਾਰਗਦਰਸ਼ਨ ਦੇ ਤਹਿਤ ਕੀਤਾ ਗਿਆ ਸੀ।

You must be logged in to post a comment Login