ਆਸਟ੍ਰੇਲੀਆ ‘ਚ ਹੈਲੀਕਾਪਟਰਾਂ ਦੀ ਟੱਕਰ, ਚਾਰ ਯਾਤਰੀਆਂ ਦੀ ਮੌਤ

ਆਸਟ੍ਰੇਲੀਆ ‘ਚ ਹੈਲੀਕਾਪਟਰਾਂ ਦੀ ਟੱਕਰ, ਚਾਰ ਯਾਤਰੀਆਂ ਦੀ ਮੌਤ

ਮੈਲਬੌਰਨ – ਆਸਟ੍ਰੇਲੀਆ ਵਿਚ ਸੋਮਵਾਰ ਨੂੰ ਇਕ ਬੀਚ ‘ਤੇ ਦੋ ਹੈਲੀਕਾਪਟਰ ਆਪਸ ਵਿਚ ਟਕਰਾ ਗਏ, ਇਸ ਹਾਦਸੇ ਵਿਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਹਾਦਸੇ ਤੋਂ ਬਾਅਦ ਗੋਲਡ ਕੋਸਟ ‘ਤੇ ਮੇਨ ਬੀਚ ਨੇੜੇ ਹੈਲੀਕਾਪਟਰ ਸੁਰੱਖਿਅਤ ਉਤਰ ਗਿਆ। ਇਹ ਸਥਾਨ ਕੁਈਨਜ਼ਲੈਂਡ ਰਾਜ ਵਿੱਚ ਬ੍ਰਿਸਬੇਨ ਤੋਂ 45 ਮੀਲ ਦੱਖਣ ਵਿੱਚ ਹੈ। ਕੁਈਨਜ਼ਲੈਂਡ ਸਟੇਟ ਪੁਲਸ ਦੇ ਕਾਰਜਕਾਰੀ ਇੰਸਪੈਕਟਰ ਗੈਰੀ ਵੌਰੇਲ ਨੇ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਅਜਿਹਾ ਜਾਪਦਾ ਹੈ ਕਿ ਗੋਲਡ ਕੋਸਟ ਦੇ ਉੱਤਰੀ ਬੀਚ ‘ਤੇ ਮੇਨ ਬੀਚ ਦੇ ਸੀਵਰਲਡ ਪਾਰਕ ਨੇੜੇ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ ਜਦੋਂ ਇੱਕ ਹੈਲੀਕਾਪਟਰ ਉਡਾਣ ਭਰ ਰਿਹਾ ਸੀ ਅਤੇ ਦੂਜਾ ਲੈਂਡ ਕਰ ਰਿਹਾ ਸੀ। ਇਕ ਹੈਲੀਕਾਪਟਰ ਸੁਰੱਖਿਅਤ ਉਤਰ ਗਿਆ ਜਦਕਿ ਦੂਜੇ ਦਾ ਮਲਬਾ ਦੂਰ-ਦੂਰ ਤੱਕ ਫੈਲਿਆ ਹੋਇਆ ਸੀ। ਪੁਲਸ ਮੁਤਾਬਕ ਉਥੇ ਪਹੁੰਚਣਾ ਮੁਸ਼ਕਿਲ ਹੈ। ਮ੍ਰਿਤਕ ਅਤੇ ਤਿੰਨ ਜ਼ਖਮੀ ਇਸ ਹੈਲੀਕਾਪਟਰ ਵਿੱਚ ਸਵਾਰ ਸਨ। ਜੌਹਨ ਨਾਮ ਦੇ ਇੱਕ ਚਸ਼ਮਦੀਦ ਨੇ ਮੈਲਬੋਰਨ ਰੇਡੀਓ ਸਟੇਸ਼ਨ 3AW ਨੂੰ ਦੱਸਿਆ ਕਿ ਸੀਵਰਲਡ ਸਟਾਫ ਨੇ ਕਰੈਸ਼ ਦੀ ਆਵਾਜ਼ ਸੁਣੀ। ਅਧਿਕਾਰੀਆਂ ਨੇ ਸੀਵਰਲਡ ਡ੍ਰਾਈਵ ਨੂੰ ਬੰਦ ਕਰ ਦਿੱਤਾ ਹੈ ਜੋ ਘਟਨਾ ਵਾਲੀ ਥਾਂ ਵੱਲ ਜਾਂਦਾ ਹੈ। ਨੇੜੇ ਹੀ ‘ਸੀਵਰਲਡ ਪਾਰਕ’ ਹੈ। ਕੁਈਨਜ਼ਲੈਂਡ ਐਂਬੂਲੈਂਸ ਸੇਵਾ ਨੇ ਕਿਹਾ ਕਿ ਪੁਲਸ ਅਤੇ ਪੈਰਾਮੈਡਿਕਸ ਘਟਨਾ ਸਥਾਨ ‘ਤੇ ਸਨ। ਗੋਲਡ ਕੋਸਟ, ਦੇਸ਼ ਦੇ ਪਸੰਦੀਦਾ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ ਹੈ, ਜਿੱਥੇ ਛੁੱਟੀਆਂ ਦੌਰਾਨ ਬਹੁਤ ਭੀੜ ਹੁੰਦੀ ਹੈ। ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਦੇ ਚੀਫ ਕਮਿਸ਼ਨਰ ਐਂਗਸ ਮਿਸ਼ੇਲ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

You must be logged in to post a comment Login