ਆਸਟ੍ਰੇਲੀਆ ‘ਚ 15 ਮਹੀਨਿਆਂ ਬਾਅਦ ਲਾਗ ਨਾਲ ਸਭ ਤੋਂ ਵੱਧ ਮੌਤਾਂ

ਆਸਟ੍ਰੇਲੀਆ ‘ਚ 15 ਮਹੀਨਿਆਂ ਬਾਅਦ ਲਾਗ ਨਾਲ ਸਭ ਤੋਂ ਵੱਧ ਮੌਤਾਂ

ਕੈਨਬਰਾ (PE): ਆਸਟ੍ਰੇਲੀਆ ਵਿਖੇ ਵਰਤਮਾਨ ਵਿਚ ਕੋਰੋਨਾ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ ਇਸ ਸਮੇਂ 15 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ‘ਤੇ ਹੈ। ਆਸਟ੍ਰੇਲੀਆ ‘ਚ ਬੁੱਧਵਾਰ ਨੂੰ ਇਸ ਮਹਾਮਾਰੀ ਦੀ ਲਾਗ ਕਾਰਨ 42 ਲੋਕਾਂ ਦੀ ਮੌਤ ਹੋ ਗਈ, ਜਿਸ ਦੌਰਾਨ ਦੇਸ਼ ਦੇ ਸਭ ਤੋਂ ਵੱਡੇ ਰਾਜਾਂ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿੱਚ 21-21 ਮੌਤਾਂ ਹੋਈਆਂ ਹਨ। ਡੇਲੀ ਮੇਲ ਆਸਟ੍ਰੇਲੀਆ ਮੁਤਾਬਕ ਇਸ ਤੋਂ ਪਹਿਲਾਂ 04 ਸਤੰਬਰ 2020 ਨੂੰ ਵਿਕਟੋਰੀਆ ਵਿੱਚ 59 ਲੋਕਾਂ ਦੀ ਮੌਤ ਕੋਰੋਨਾ ਸੰਕਰਮਣ ਕਾਰਨ ਹੋਈ ਸੀ, ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ ਦੀ ਗਿਣਤੀ ਸੀ। ਇਸ ਮਹਾਮਾਰੀ ਦੇ ਸ਼ੁਰੂਆਤ ਤੋਂ ਬਾਅਦ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੂਜੀ ਵਾਰ ਸਭ ਤੋਂ ਵੱਧ ਹੈ। ਸਿਹਤ ਵਿਭਾਗ ਮੁਤਾਬਕ, ਅੱਜ ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ 1,00,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਵਿਭਾਗ ਨੇ ਮੰਗਲਵਾਰ ਰਾਤ ਨੂੰ ਕਿਹਾ ਕਿ ਦੇਸ਼ ਵਿੱਚ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਦਾਖਲ 342 ਸੰਕਰਮਿਤਾਂ ਸਮੇਤ 3,869 ਮਰੀਜ਼ਾਂ ਦਾ ਹਸਪਤਾਲਾਂ ਵਿੱਚ ਇਲਾਜ ਕੀਤਾ ਜਾ ਰਿਹਾ ਹੈ

You must be logged in to post a comment Login