ਆਸਟ੍ਰੇਲੀਆ ਦੀ ਗ੍ਰਹਿ ਮੰਤਰੀ ਨੇ ਚੀਨ ‘ਤੇ ਚੋਣਾਂ ‘ਚ ਦਖ਼ਲ ਦੇਣ ਦਾ ਲਗਾਇਆ ਦੋਸ਼

ਆਸਟ੍ਰੇਲੀਆ ਦੀ ਗ੍ਰਹਿ ਮੰਤਰੀ ਨੇ ਚੀਨ ‘ਤੇ ਚੋਣਾਂ ‘ਚ ਦਖ਼ਲ ਦੇਣ ਦਾ ਲਗਾਇਆ ਦੋਸ਼

ਕੈਨਬਰਾ (P E)- ਆਸਟਰੇਲੀਆ ਦੀ ਇੱਕ ਸੀਨੀਅਰ ਮੰਤਰੀ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਚੀਨ ਨੇ ਉਨ੍ਹਾਂ ਦੀ ਸਰਕਾਰ ਦੇ ਮੁੜ ਚੁਣੇ ਜਾਣ ਦੀ ਸੰਭਾਵਨਾ ਨੂੰ ਕਮਜ਼ੋਰ ਕਰਨ ਲਈ ਜਾਣਬੁੱਝ ਕੇ ਚੋਣ ਪ੍ਰਚਾਰ ਦਰਮਿਆਨ ਸੋਲੋਮਨ ਟਾਪੂ ਨਾਲ ਸੁਰੱਖਿਆ ਸਮਝੌਤੇ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆ ਦੀ ਗ੍ਰਹਿ ਮੰਤਰੀ ਕੈਰੇਨ ਐਂਡਰਿਊਜ਼ ਦਾ ਦੋਸ਼ ਉਨ੍ਹਾਂ ਦੀ ਕੰਜ਼ਰਵੇਟਿਵ ਲਿਬਰਲ ਪਾਰਟੀ ਦੀ ਇਸ ਦਲੀਲ ਨਾਲ ਮੇਲ ਖਾਂਦਾ ਹੈ ਕਿ ਚੀਨ ਚਾਹੁੰਦਾ ਹੈ ਕਿ 21 ਮਈ ਨੂੰ ਹੋਣ ਵਾਲੀਆਂ ਚੋਣਾਂ ਵਿਚ ਮੱਧ-ਖੱਬੇ ਪੱਖੀ ਲੇਬਰ ਪਾਰਟੀ ਜਿੱਤੇ, ਕਿਉਂਕਿ ਪਾਰਟੀ ਦੇ ਸੰਸਦ ਮੈਂਬਰ ਸੰਭਾਵਤ ਤੌਰ ‘ਤੇ ਚੀਨ ਦੇ ਆਰਥਿਕ ਦਬਾਅ ਦਾ ਵਿਰੋਧ ਨਹੀਂ ਕਰਨਗੇ।ਲੇਬਰ ਪਾਰਟੀ ਨੇ ਸਰਕਾਰ ‘ਤੇ ਚੀਨ ਅਤੇ ਸੋਲੋਮਾਨ ਦੀ ਸਰਕਾਰ ਦੁਆਰਾ ਪਿਛਲੇ ਹਫ਼ਤੇ ਐਲਾਨੇ ਗਏ ਸਮਝੌਤੇ ਨੂੰ ਰੋਕਣ ਵਿਚ ਅਸਮਰੱਥ ਹੋਣ ਦਾ ਦੋਸ਼ ਲਗਾਉਂਦੇ ਹੋਏ, ਇਸ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪ੍ਰਸ਼ਾਂਤ ਖੇਤਰ ਵਿਚ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਵਿਦੇਸ਼ ਨੀਤੀ ਦੀ ਅਸਫ਼ਲਤਾ ਦੱਸਿਆ ਸੀ। ਆਸਟ੍ਰੇਲੀਆ ਦੀ ਮੁੱਖ ਘਰੇਲੂ ਖੁਫੀਆ ਏਜੰਸੀ ‘ਆਸਟ੍ਰੇਲੀਆਈ ਸੁਰੱਖਿਆ ਖੁਫੀਆ ਸੰਗਠਨ’ ਦਾ ਵੀ ਚਾਰਜ ਸਾਂਭ ਰਹੀ ਐਂਡਰਿਊਜ਼ ਨੇ ਕਿਹਾ ਕਿ ਆਸਟ੍ਰੇਲੀਆਈ ਲੋਕਾਂ ਨੂੰ ਸੋਲੋਮਾਨ ਦੀਆਂ ਘੋਸ਼ਣਾਵਾਂ ਦੇ ਸਮੇਂ ‘ਤੇ ਧਿਆਨ ਦੇਣਾ ਚਾਹੀਦਾ ਹੈ।

You must be logged in to post a comment Login