ਆਸਟ੍ਰੇਲੀਆ ਨੇ ਵੀ ਕੋਵੀਸ਼ੀਲਡ ਟੀਕੇ ਨੂੰ ਦਿੱਤੀ ਮਨਜ਼ੂਰੀ

ਆਸਟ੍ਰੇਲੀਆ ਨੇ ਵੀ ਕੋਵੀਸ਼ੀਲਡ ਟੀਕੇ ਨੂੰ ਦਿੱਤੀ ਮਨਜ਼ੂਰੀ

ਕੈਨਬਰਾ : ਆਸਟ੍ਰੇਲੀਆ ਜਾਣ ਦੀ ਯੋਜਨਾ ਬਣਾ ਰਹੇ ਅੰਤਰਰਾਸ਼ਟਰੀ ਯਾਤਰੀਆਂ ਲਈ ਅਹਿਮ ਖ਼ਬਰ ਹੈ। ਦਰਅਸਲ ਆਸਟ੍ਰੇਲੀਆ ਨੇ ਸ਼ੁੱਕਰਵਾਰ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਕੋਵੀਸ਼ੀਲਡ ਟੀਕੇ ਨੂੰ ‘ਮਾਨਤਾ ਪ੍ਰਾਪਤ ਵੈਕਸੀਨ’ ਦੇ ਰੂਪ ਵਿਚ ਮਨਜ਼ੂਰੀ ਦੇ ਦਿੱਤੀ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦਫ਼ਤਰ ਨੇ ਸ਼ੁੱਕਰਵਾਰ ਨੂੰ ਆਪਣੇ ਬਿਆਨ ਵਿਚ ਕਿਹਾ ਕਿ ਮੈਡੀਕਲ ਜਨਰਲ ਐਡਮਨਿਸਟ੍ਰੇਸ਼ਨ (ਟੀ.ਜੀ.ਏ.) ਨੇ ਦੇਸ਼ ਵਿਚ ਕੋਵੀਸ਼ੀਲਡ ਵੈਕਸੀਨ ਲਗਵਾ ਕੇ ਆਉਣ ਵਾਲੇ ਯਾਤਰੀਆਂ ਨੂੰ ਮਾਨਤਾ ਦੇਣ ਦੀ ਸਲਾਹ ਦਿੱਤੀ ਹੈ।ਉਨ੍ਹਾਂ ਕਿਹਾ, ‘ਟੀ.ਜੀ.ਏ. ਨੇ ਅੱਜ ਕੋਰੋਨਾਵੈਕ (ਸਿਨੋਵੈਕ) ਅਤੇ ਕੋਵੀਸ਼ੀਲਡ (ਐਸਟ੍ਰਾਜੇਨੇਕਾ/ਸੀਰਮ ਇੰਸਟੀਚਿਊਟ ਆਫ ਇੰਡੀਆ) ਦੋਵਾਂ ਟੀਕਿਆਂ ਦੇ ਸੁਰੱਖਿਆ ਡਾਟਾ ਦੇ ਸ਼ੁਰੂਆਤੀ ਮੁਲਾਂਕਣ ਨੂੰ ਪ੍ਰਕਾਸ਼ਿਤ ਕੀਤਾ ਹੈ ਅਤੇ ਸਲਾਹ ਦਿੱਤੀ ਹੈ ਕਿ ਇਨ੍ਹਾਂ ਦੋਵਾਂ ਟੀਕਿਆਂ ਨੂੰ ‘ਮਾਨਤਾ ਪ੍ਰਾਪਤ ਟੀਕੇ’ ਦੇ ਤੌਰ ’ਤੇ ਮੰਨਿਆ ਜਾਵੇ। ਦੇਸ਼ ਵਿਚ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀ ਜੇਕਰ ਇਨ੍ਹਾਂ ਦੋਵਾਂ ਟੀਕਿਆਂ ਵਿਚੋਂ ਕੋਈ ਵੀ ਟੀਕਾ ਲਗਵਾ ਕੇ ਦੇਸ਼ ਵਿਚ ਆਉਂਦੇ ਹਨ ਤਾਂ ਉਨ੍ਹਾਂ ਦੇ ਆਉਣ ’ਤੇ ਰੋਕ ਨਹੀਂ ਲੱਗੇਗੀ ਅਤੇ ਦੋਵਾਂ ਟੀਕਿਆਂ ਨੂੰ ਮਾਨਤਾ ਪ੍ਰਾਪਤ ਹੋ ਗਈ ਹੈ। ਆਸਟ੍ਰੇਲੀਆ ਨੇ 4 ਕੋਵਿਡ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਵਿਚ ਟੀ.ਜੀ.ਏ- ਫਾਈਜ਼ਰ (ਕੋਮਿਰਨਾਟੀ), ਐਸਟ੍ਰਾਜੇਨੇਕਾ (ਵੈਕਸਜੇਵਰੀਆ), ਮਾਡਰਨਾ (ਸਪਾਈਕਵੈਕਸ) ਅਤੇ ਕੋਵਿਡ-19 ਵੈਕਸੀਨ ਜਾਨਸਨ ਸ਼ਾਮਲ ਹੈ।

You must be logged in to post a comment Login