ਰਾਜੌਰੀ : ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦਾ ਅਸਰ ਹੁਣ ਦਿਖਣ ਲੱਗਾ ਹੈ। ਸੂਬੇ ਨੇ ਤੇਜ਼ ਰਫਤਾਰ ਨਾਲ ਵਿਕਾਸ ਦੇ ਰਸਤੇ ‘ਤੇ ਆਪਣੇ ਸਫਰ ਦੀ ਸ਼ੁਰੂਆਤ ਕਰ ਦਿੱਤੀ ਹੈ। ਸਮਾਚਾਰ ਏਜੰਸੀ ਏਐੱਨਆਈ ਮੁਤਾਬਕ ਰਾਜੌਰੀ ਜ਼ਿਲ੍ਹੇ ਦੇ ਦੂਰ-ਦਰਾਡੇ ਪਿੰਡਾਂ ਦੇ ਲਗਪਗ 20.300 ਘਰਾਂ ਨੂੰ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਬਿਜਲੀ ਦੀ ਰੌਸ਼ਨੀ ਨਸੀਬ ਹੋਈ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਸੀਮਾ ਦੇ ਪਾਸ ਵਾਲੇ ਇਲਾਕੇ ਆਜ਼ਾਦੀ ਦੇ ਬਾਅਦ ਤੋਂ ਹੀ ਬਿਜਲੀ ਤੋਂ ਅਸਮਰਥ ਸੀ।ਇਥੇ ਰਹਿਣ ਵਾਲੇ ਲੋਕ ਬਿਜਲੀ ਕੁਨੈਕਸ਼ਨ ਤੋਂ ਬਹੁਤ ਖੁਸ਼ ਹਨ। ਰਾਜੌਰੀ ਦੇ ਡੀਡੀਸੀ ਮੁਹੰਮਦ ਅਜ਼ੀਜ ਅਸਦ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਬਿਜਲੀ ਸਕੀਮ ਤਹਿਤ 20 ਹਜ਼ਾਰ 300 ਘਰਾਂ ‘ਚ ਬਿਜਲੀ ਉੁਪਲਬਧ ਕਰਵਾਈ ਗਈ ਹੈ। ਇਸ ਨਾਲ ਇਥੇ ਰਹਿਣ ਵਾਲੇ ਲੋਕ ਬੇਹੱਦ ਖੁਸ਼ ਹਨ। ਐੱਲਓਸੀ ਦੇ ਨਜ਼ਦੀਕ ਰਾਜੌਰੀ ਜ਼ਿਲ੍ਹੇ ਦੇ ਇਨ੍ਹਾਂ ਇਲਾਕਿਆਂ ‘ਚ 1947 ਤੋਂ ਹੀ ਬਿਜਲੀ ਨਹੀਂ ਪਹੁੰਚੀ ਸੀ। ਸਰਪੰਚ ਖਾਦਿਮ ਹੁਸੈਨ ਨੇ ਕਿਹਾ ਕਿ ਸਾਡੇ ਇਲਾਕੇ ‘ਚ ਵੱਡੀ ਮਾਤਰਾ ‘ਚ ਬਿਜਲੀ ਸਕੀਮ ਨੂੰ ਲਾਗੂ ਕੀਤਾ ਗਿਆ ਹੈ। ਇਸ ‘ਚ ਲੋਕਾਂ ਨੂੰ ਰੋਜ਼ਮਰਾ ਦੇ ਕੰਮ ਦੇ ਨਾਲ-ਨਾਲ ਵਿਕਾਸ ਦੇ ਕੰਮਾਂ ਨੇ ਵੀ ਰਫਤਾਰ ਫੜੀ ਹੈ। ਹੁਣ ਇਨ੍ਹਾਂ ਇਲਾਕਿਆਂ ਦੇ ਬੱਚਿਆਂ ਨੂੰ ਰਾਤ ‘ਚ ਪੜ੍ਹਾਈ ਕਰਨ ‘ਚ ਸਮੱਸਿਆ ਨਹੀਂ ਆ ਰਹੀ ਹੈ। ਪਹਿਲਾਂ ਹੀ ਬੱਚੇ ਮੋਮਬੱਤੀਆਂ ਤੇ ਮਿੱਟੀ ਦੇ ਤੇਲ ਲੈਂਪਾਂ ਦੀ ਰੋਸ਼ਨੀ ‘ਚ ਪੜ੍ਹਨ ਨੂੰ ਮਜਬੂਰ ਸੀ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login