ਇਕ ਦਰਜਨ ਹੋਰ ਦੇਣ ਦੀ ਤਿਆਰੀ, ਇੰਟੈਲੀਜੈਂਸ ਵਿੰਗ ਤੋਂ ਮੰਗੀ ਰਿਪੋਰਟ

ਇਕ ਦਰਜਨ ਹੋਰ ਦੇਣ ਦੀ ਤਿਆਰੀ, ਇੰਟੈਲੀਜੈਂਸ ਵਿੰਗ ਤੋਂ ਮੰਗੀ ਰਿਪੋਰਟ

ਚੰਡੀਗੜ੍ਹ : ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਦੀ ਸੁਰੱਖਿਆ ਛੱਤਰੀ ‘ਚ 30 ਦੇ ਕਰੀਬ ਸੁਰੱਖਿਆ ਮੁਲਾਜ਼ਮ ਤੈਨਾਤ ਹਨ ਪ੫ੰਤੂ ਮੰਤਰੀ ਨੂੰ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਸਰਕਾਰ ਨੇ ਉਨ੍ਹਾਂ ਨੂੰ ਇਕ ਦਰਜਨ ਦੇ ਕਰੀਬ ਹੋਰ ਸੁਰੱਖਿਆ ਮੁਲਾਜ਼ਮ ਦੇਣ ਲਈ ਇੰਟੈਲੀਜੈਂਸ ਵਿੰਗ ਤੋਂ ਰਿਪੋਰਟ ਮੰਗੀ ਹੈ। ਇਸ ਦੇ ਨਾਲ ਰੰਧਾਵਾ ਤੋਂ ਇਲਾਵਾ ਦੂਜੇ ਵਜ਼ੀਰਾਂ ਤੇ ਕਾਂਗਰਸੀ ਵਿਧਾਇਕਾਂ ਦੀ ਸੁਰੱਖਿਆ ਛੱਤਰੀ ‘ਚ ਵਾਧਾ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਹੈ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਸ਼ੁੱਕਰਵਾਰ ਨੂੰ ਗ੫ਹਿ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਡੀਜੀਪੀ ਸੁਰੇਸ਼ ਅਰੋੜਾ, ਡੀਜੀਪੀ ਇੰਟੈਲੀਜੈਂਸ, ਏਡੀਜੀਪੀ ਸਕਿਊਰਿਟੀ, ਏਡੀਜੀਪੀ ਇੰਟੈਲੀਜੈਂਸ ਦੀ ਅਹਿਮ ਮੀਟਿੰਗ ਹੋਈ ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਇੰਟੈਲੀਜੈਂਸ ਵਿੰਗ ਹਫ਼ਤੇ ‘ਚ ਸਾਰੇ ਮੰਤਰੀਆਂ ਤੇ ਵਿਧਾਇਕਾਂ ਦੀ ਸੁਰੱਖਿਆ ਛੱਤਰੀ ਸਬੰਧੀ ਰਿਪੋਰਟ ਬਣਾ ਕੇ ਡੀਜੀਪੀ ਨੂੰ ਸੌਂਪੇਗਾ ਜਿਸ ਦੇ ਆਧਾਰ ‘ਤੇ ਸੁਰੱਖਿਆ ਵਧਾਈ ਜਾਵੇਗੀ। ਮੀਟਿੰਗ ਵਿਚ ਜੇੇਲ੍ਹ ਮੰਤਰੀ ਰੰਧਾਵਾ ਦੀ ਸੁਰੱਖਿਆ ਛੱਤਰੀ ਹੋਰ ਵਧਾਉਣ ਦਾ ਫ਼ੈਸਲਾ ਕੀਤਾ ਗਿਆ।
ਮੀਟਿੰਗ ‘ਚ ਰੰਧਾਵਾ ਤੋਂ ਇਲਾਵਾ ਅੱਧੀ ਦਰਜਨ ਦੇ ਕਰੀਬ ਮੰਤਰੀਆਂ ਵਿਜੈ ਇੰਦਰ ਸਿੰਗਲਾ, ਸੁਖਵਿੰਦਰ ਸਿੰਘ ਸਰਕਾਰੀਆ, ਨਵਜੋਤ ਸਿੰਘ ਸਿੱਧੂ, ਰਾਣਾ ਗੁਰਮੀਤ ਸਿੰਘ ਸੋਢੀ, ਗੁਰਪ੫ੀਤ ਸਿੰਘ ਕਾਂਗੜ ਅਤੇ ਭਰਤ ਭੂਸ਼ਣ ਆਸ਼ੂ ਦੀ ਸੁਰੱਖਿਆ ਵਧਾਉਣ ‘ਤੇ ਵੀ ਚਰਚਾ ਕੀਤੀ ਗਈ। ਜਾਣਕਾਰੀ ਮੁਤਾਬਕ ਡੀਜੀਪੀ ਅਰੋੜਾ ਨੇ ਮੰਤਰੀਆਂ ਦੇ ਹਲਕਿਆਂ ਸਬੰਧੀ ਐੱਸਐੱਸਪੀਜ਼ ਨੂੰ ਹੁਕਮ ਦਿੱਤੇ ਹਨ ਕਿ ਉਹ ਮੰਤਰੀਆਂ ਨੂੰ ਆਪਣੇ ਜ਼ਿਲਿ੍ਹਆਂ ਵਿਚੋਂ ਵੀ 10 ਦੇ ਕਰੀਬ ਹੋਰ ਵਾਧੂ ਸੁਰੱਖਿਆ ਮੁਲਾਜ਼ਮ ਉਨ੍ਹਾਂ ਦੀ ਰਿਹਾਇਸ਼ੀ ਸੁਰੱਖਿਆ ਲਈ ਯਕੀਨੀ ਬਣਾਉਣ।
ਗ੫ਹਿ ਵਿਭਾਗ ਦੇ ਅਧਿਕਾਰੀਆਂ ਨਾਲ ਪੁਲਿਸ ਅਧਿਕਾਰੀਆਂ ਦੀ ਅੱਜ ਹੋਈ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਮੰਤਰੀਆਂ ਦੇ ਨਾਲ-ਨਾਲ ਕਾਂਗਰਸੀ ਵਿਧਾਇਕਾਂ ਤੇ ਕਾਂਗਰਸੀ ਲੀਡਰਾਂ ਦੀ ਸੁਰੱਖਿਆ ਦੀ ਵੀ ਸਮੀਖਿਆ ਕਰ ਕੇ ਹਫ਼ਤੇ ‘ਚ ਉਨ੍ਹਾਂ ਦੀ ਸੁਰੱਖਿਆ ਵਧਾਈ ਜਾਵੇ।
ਉਕਤ ਮੀਟਿੰਗ ਸਬੰਧੀ ਜਦੋਂ ਗ੫ਹਿ ਵਿਭਾਗ ਤੇ ਪੁਲਿਸ ਅਧਿਕਾਰੀਆਂ ਤੋਂ ਪੁੱਿਛਆ ਗਿਆ ਤਾਂ ਉਨ੍ਹਾਂ ਇਸ ਮਸਲੇ ਨੂੰ ਸਕਿਊਰਿਟੀ ਨਾਲ ਜੁੜਿਆ ਹੋਇਆ ਗੁਪਤ ਮਸਲਾ ਦੱਸਦੇ ਹੋਏ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਡੀਜੀਪੀ ਸੁਰੇਸ਼ ਅਰੋੜਾ, ਡੀਜੀਪੀ ਇੰਟੈਂਲੀਜੈਂਸ ਦਿਨਕਰ ਗੁਪਤਾ ਤੋਂ ਇਲਾਵਾ ਏਡੀਜੀਪੀ ਸਕਿਉਰਿਟੀ ਆਰਐੱਨ ਢੋਕੇ ਨੇ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਅਧਿਕਾਰੀਆਂ ਨੇ ਕਿਹਾ ਕਿ ਸਕਿਉਰਟੀ ਰੀਵਿਊ ਰੁਟੀਨ ਪ੫ੋਸੈੱਸ ਹਨ ਅਤੇ ਚੱਲਦਾ ਰਹਿੰਦਾ ਹੈ।
ਉਧਰ ਦੂਜੇ ਪਾਸੇ ਜਦੋਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਤਿੰਨ ਵਾਰ ਸੰਪਰਕ ਕੀਤਾ ਗਿਆ ਤਾਂ ਉਹ ਦੋ ਵਾਰ ਪੰਜਾਬ ਭਵਨ ‘ਚ ਅਧਿਕਾਰੀਆਂ ਨਾਲ ਮੀਟਿੰਗ ਵਿਚ ਹੋਣ ਅਤੇ ਇਕ ਵਾਰ ਫੋਨ ਬੰਦ ਹੋਣ ਕਰ ਕੇ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੇ।

You must be logged in to post a comment Login