ਇਜ਼ਰਾਇਲੀ ਫ਼ੌਜ ਗ਼ਾਜ਼ਾ ਸਭ ਤੋਂ ਵੱਡੇ ਹਸਪਤਾਲ ’ਚ ਦਾਖਲ, ਅੰਨ੍ਹੇਵਾਹ ਗੋਲੀਬਾਰੀ

ਇਜ਼ਰਾਇਲੀ ਫ਼ੌਜ ਗ਼ਾਜ਼ਾ ਸਭ ਤੋਂ ਵੱਡੇ ਹਸਪਤਾਲ ’ਚ ਦਾਖਲ, ਅੰਨ੍ਹੇਵਾਹ ਗੋਲੀਬਾਰੀ

ਫ਼ਹ (ਗਾਜ਼ਾ ਪੱਟੀ), 20 ਮਾਰਚ- ਇਜ਼ਰਾਇਲੀ ਫੌਜ ਦੂਜੇ ਦਿਨ ਵੀ ਗਾਜ਼ਾ ਪੱਟੀ ਦੇ ਸਭ ਤੋਂ ਵੱਡੇ ਹਸਪਤਾਲ ਵਿੱਚ ਦਾਖ਼ਲ ਹੋ ਗਈ ਅਤੇ ਹਸਪਤਾਲ ਅਤੇ ਆਸਪਾਸ ਦੇ ਇਲਾਕਿਆਂ ਵਿੱਚੋਂ ਧਮਾਕਿਆਂ ਅਤੇ ਗੋਲੀਬਾਰੀ ਦੀਆਂ ਆਵਾਜ਼ਾਂ ਆ ਰਹੀਆਂ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸ ਨੇ ਹਸਪਤਾਲ ਵਿੱਚ 50 ਹਮਾਸ ਦੇ ਕੱਟੜਪੰਥੀਆਂ ਨੂੰ ਮਾਰ ਦਿੱਤਾ ਹੈ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਮਰਨ ਵਾਲੇ ਲੜਾਕੇ ਸਨ ਜਾਂ ਨਹੀਂ। ਇਜ਼ਰਾਈਲ ਨੇ ਨਵੰਬਰ ਵਿਚ ਸ਼ਿਫਾ ਮੈਡੀਕਲ ਕੰਪਲੈਕਸ ‘ਤੇ ਵੀ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਹਸਪਤਾਲ ਨੂੰ ਮਾੜਾ ਮੋਟਾ ਚਲਾਇਆ ਜਾ ਰਿਹਾ ਸੀ।

You must be logged in to post a comment Login