ਇਨਸਾਫ਼ ਮਿਲਣ ਤੱਕ ਸੰਘਰਸ਼ ’ਚ ਡਟੇ ਰਹਿਣ ਦਾ ਐਲਾਨ : ਸਾਕਸ਼ੀ ਮਲਿਕ ਤੇ ਬਜਰੰਗ

ਇਨਸਾਫ਼ ਮਿਲਣ ਤੱਕ ਸੰਘਰਸ਼ ’ਚ ਡਟੇ ਰਹਿਣ ਦਾ ਐਲਾਨ : ਸਾਕਸ਼ੀ ਮਲਿਕ ਤੇ ਬਜਰੰਗ

ਚੰਡੀਗੜ੍ਹ, 5 ਜੂਨ- ਜਿਨਸੀ ਸ਼ੋਸ਼ਣ ਮਾਮਲੇ ’ਚ ਵਿਰੋਧ ਕਰ ਰਹੀ ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆਂ ਨੇ ਸੰਘਰਸ਼ ਵਿਚੋਂ ਹਟਣ ਬਾਰੇ ਖ਼ਬਰਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਪਹਿਲਾਂ ਇਹ ਖ਼ਬਰਾਂ ਆਈਆਂ ਸਨ ਕਿ ਇਨ੍ਹਾਂ ਨ ਆਪਣੀ ਰੇਲਵੇ ਦੀ ਡਿਊਟੀ ਮੁੜ ਸ਼ੁਰੂ ਦਿੱਤੀ ਹੈ।ਇਸ ਦੌਰਾਨ ਸਾਕਸ਼ੀ ਨੇ ਟਵੀਟ ਕਰਕੇ ਕਿਹਾ,‘ਇਹ ਖ਼ਬਰ ਬਿਲਕੁਲ ਗਲਤ ਹੈ। ਇਨਸਾਫ਼ ਦੀ ਲੜਾਈ ਵਿੱਚ ਸਾਡੇ ਵਿੱਚੋਂ ਕੋਈ ਵੀ ਪਿੱਛੇ ਨਹੀਂ ਹਟਿਆ ਅਤੇ ਨਾ ਹੀ ਪਿੱਛੇ ਹਟਾਂਗੇ। ਸੱਤਿਆਗ੍ਰਹਿ ਦੇ ਨਾਲ-ਨਾਲ ਮੈਂ ਰੇਲਵੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਅ ਰਹੀ ਹਾਂ। ਇਨਸਾਫ਼ ਮਿਲਣ ਤੱਕ ਸਾਡੀ ਲੜਾਈ ਜਾਰੀ ਰਹੇਗੀ। ਕਿਰਪਾ ਕਰਕੇ ਕੋਈ ਵੀ ਗਲਤ ਖਬਰ ਨਾ ਫੈਲਾਓ।’ ਦੂਜੇ ਪਾਸੇ ਬਜਰੰਗ ਨੇ ਟਵੀਟ ਕੀਤਾ ਕਿ ਅੰਦੋਲਨ ਖ਼ਤਮ ਕਰਨ ਦੀਆਂ ਖ਼ਬਰਾਂ ਝੂਠੀਆ ਹਨ। ਇਹ ਖ਼ਬਰਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਲਈ ਕੋਰੀ ਅਫ਼ਵਾਹ ਹਨ। ਉਹ ਸੰਘਰਸ਼ ਤੋਂ ਪਿੱਛੇ ਨਹੀਂ ਹਟੇ ਤੇ ਨਾ ਹਟਣਗੇ। ਇਨਸਾਫ਼ ਮਿਲਣ ਤੱਕ ਲੜਾਈ ਜਾਰੀ ਰਹੇਗੀ।

You must be logged in to post a comment Login