ਇਮਰਾਨ ਖਾਨ ਸਹੁੰ ਚੁੱਕ ਸਮਾਗਮ ਲਈ ਮੋਦੀ ਨੂੰ ਦੇ ਸਕਦੇ ਹਨ ਸੱਦਾ

ਇਮਰਾਨ ਖਾਨ ਸਹੁੰ ਚੁੱਕ ਸਮਾਗਮ ਲਈ ਮੋਦੀ ਨੂੰ ਦੇ ਸਕਦੇ ਹਨ ਸੱਦਾ

ਨਵੀਂ ਦਿੱਲੀ – ਇਕ ਰਿਪੋਰਟ ਮੁਤਾਬਿਕ 11 ਅਗਸਤ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਦਾ ਹਲਫ਼ ਲੈਣ ਜਾ ਰਹੇ ਇਮਰਾਨ ਖਾਨ ਇਸ ਸਹੁੰ ਚੁੱਕ ਸਮਾਗਮ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰਕ ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਦੇ ਸਕਦੇ ਹਨ। ਇਮਰਾਨ ਖਾਨ ਆਪਣੀ ਪਾਰਟੀ ਤਹਿਰੀਕ-ਏ-ਇਨਸਾਫ ਦੇ ਸੀਨੀਅਰ ਨੇਤਾਵਾਂ ਨਾਲ ਚਰਚਾ ਕਰ ਰਹੇ ਹਨ। ਜਿਕਰਯੋਗ ਹੈ ਕਿ 2014 ਵਿਚ ਜਦੋਂ ਨਰਿੰਦਰ ਮੋਦੀ ਸੱਤਾ ਵਿਚ ਆਏ ਸਨ ਤਾਂ ਉਨ੍ਹਾਂ ਨੇ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਸਮੇਤ ਸਾਰਕ ਦੇਸ਼ਾਂ ਦੇ ਨੇਤਾਵਾਂ ਨੂੰ ਆਪਣੇ ਸਹੁੰ ਚੁੱਕ ਸਮਾਗਮ ਲਈ ਸੱਦਾ ਦਿੱਤਾ ਸੀ।

You must be logged in to post a comment Login