ਇਰਾਨ ਦੇ ਤਹਿਰਾਨ ’ਚ ਐਵਿਨ ਜੇਲ੍ਹ ’ਤੇ ਇਜ਼ਾਰਾਇਲੀ ਹਮਲੇ ’ਚ 71 ਹਲਾਕ

ਇਰਾਨ ਦੇ ਤਹਿਰਾਨ ’ਚ ਐਵਿਨ ਜੇਲ੍ਹ ’ਤੇ ਇਜ਼ਾਰਾਇਲੀ ਹਮਲੇ ’ਚ 71 ਹਲਾਕ

ਦੁਬਈ,  29  ਜੂਨ : ਇਰਾਨ ਦੀ ਨਿਆਂਪਾਲਿਕਾ ਨੇ ਅੱਜ ਦੱਸਿਆ ਕਿ ਲੰਘੇ ਸੋਮਵਾਰ ਨੂੰ ਤਹਿਰਾਨ ਦੀ ਏਵਿਨ ਜੇਲ੍ਹ  (Evin prison)   ’ਤੇ ਇਜ਼ਰਾਈਲੀ ਹਮਲੇ ਵਿੱਚ ਘੱਟੋ-ਘੱਟ 71 ਲੋਕ ਮਾਰੇ ਗਏ ਸਨ।  ਇਸ ਜੇਲ੍ਹ ’ਚ ਕਈ ਰਾਜਨੀਤਕ ਕੈਦੀਆਂ ਤੇ ਬਾਗ਼ੀਆਂ   political prisoners and dissidents  ਨੂੰ ਰੱਖਿਆ ਗਿਆ ਹੈ। ਸਰਕਾਰੀ ਨਿਊਜ਼ ਏਜੰਸੀ ਮਿਜ਼ਾਨ (Mizan news agency) ਦੀ ਵੈੱਬਸਾਈਟ ’ਤੇ ਅੱਜ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਨਿਆਂਪਾਲਿਕਾ ਦੇ ਬੁਲਾਰੇ ਅਸਗਰ ਜਹਾਂਗੀਰ  Judiciary spokesperson Asghar Jahangir ਨੇ ਕਿਹਾ ਕਿ ਮਾਰੇ ਗਏ ਲੋਕਾਂ ਵਿੱਚ ਸਟਾਫ, ਸੈਨਿਕ, ਕੈਦੀ ਅਤੇ ਮੁਲਾਕਾਤ ਕਰਨ ਵਾਲੇ ਪਰਿਵਾਰਕ ਮੈਂਬਰ ਸ਼ਾਮਲ ਹਨ। ਹਾਲਾਂਕਿ ਨਿਆਂਪਾਲਿਕਾ ਦੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਹੋ ਸਕੀ। ਇਜ਼ਰਾਈਲ ਅਤੇ ਇਰਾਨ   Israel and Iran   ਦਰਮਿਆਨ ਜੰਗਬੰਦੀ ਲਾਗੂ ਹੋਣ ਤੋਂ ਇੱਕ ਦਿਨ ਪਹਿਲਾਂ 23 ਜੂਨ ਨੂੰ ਹੋਏ ਹਮਲੇ ਵਿੱਚ ਜੇਲ੍ਹ ਦੀਆਂ ਕਈ ਇਮਾਰਤਾਂ ਨੁਕਸਾਨੀਆਂ ਗਈਆਂ ਸਨ। ਜਹਾਂਗੀਰ ਨੇ ਕਿਹਾ ਕਿ ਕੁਝ ਜ਼ਖਮੀਆਂ ਦਾ ਮੌਕੇ ’ਤੇ ਹੀ ਇਲਾਜ ਕੀਤਾ ਗਿਆ, ਜਦੋਂ ਕਿ ਬਾਕੀਆਂ ਨੂੰ ਹਸਪਤਾਲ ਲਿਜਾਇਆ ਗਿਆ।  ਹਮਲੇ ਵਾਲੇ ਦਿਨ, ਇਰਾਨ ਵਿੱਚ ਨਿਊਯਾਰਕ ਆਧਾਰਿਤ ਸਥਿਤ ਸੈਂਟਰ ਫਾਰ ਹਿਊਮਨ ਰਾਈਟਸ  (Centre for Human Rights)  ਨੇ ਜੇਲ੍ਹ ’ਤੇ ਹਮਲਾ ਕਰਨ ਲਈ ਇਜ਼ਰਾਈਲ ਦੀ ਆਲੋਚਨਾ ਕੀਤੀ ਸੀ।ਗਰੁੱਪ ਨੇ ਨਾਲ ਹੀ ਕਿਹਾ ਸੀ ਕਿ  ਇਰਾਨ ਕਾਨੂੰਨੀ ਤੌਰ ’ਤੇ ਏਵਿਨ ਜੇਲ੍ਹ ’ਚ ਬੰਦ ਕੈਦੀਆਂ ਦੀ ਸੁਰੱਖਿਆ ਲਈ ਪਾਬੰਦ ਹੈ। ਇਸ ਨੇ ਹਮਲੇ ਮਗਰੋਂ ਤਹਿਰਾਨ ਦੇ ਅਧਿਕਾਰੀਆਂ ਵੱਲੋਂ ‘ਨਿਕਾਸੀ ਮੁਹਿੰਮ ਚਲਾਉਣ, ਡਾਕਟਰੀ ਸਹਾਇਤ ਦੇਣ ਜਾਂ ਪਰਿਵਾਰਾਂ ਨੂੰ ਸੂਚਨਾ ਦੇਣ ’ਚ ਨਾਕਾਮ ਰਹਿਣ ਕਾਰਨ ਉਸ ਦੀ ਆਲੋਚਨਾ ਵੀ ਕੀਤੀ ਸੀ।

You must be logged in to post a comment Login