ਇਸ ਸਾਲ ਕਣਕ ਦੀ ਪੈਦਾਵਾਰ ਚੰਗੀ ਹੋਣ ਦੀ ਆਸ

ਨਵੀਂ ਦਿੱਲੀ, 19 ਜਨਵਰੀ- ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ਇਸ ਸਾਲ ਦੇਸ਼ ਵਿੱਚ ਕਣਕ ਦਾ ਉਤਪਾਦਨ ਚੰਗਾ ਰਹਿਣ ਦੀ ਉਮੀਦ ਹੈ। ਅਕਤੂਬਰ ਵਿੱਚ ਸ਼ੁਰੂ ਹੋਈ ਮੁੱਖ ਹਾੜੀ ਦੀ ਫ਼ਸਲ ਕਣਕ ਦੀ ਬਿਜਾਈ ਮੁਕੰਮਲ ਹੋ ਗਈ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੰਜਾਬ ਸਿਖਰਲੇ ਤਿੰਨ ਰਾਜ ਹਨ, ਜਿੱਥੇ ਸਭ ਤੋਂ ਵੱਧ ਰਕਬੇ ਵਿੱਚ ਕਣਕ ਦੀ ਕਾਸ਼ਤ ਕੀਤੀ ਜਾਂਦੀ ਹੈ। ਸ੍ਰੀ ਮੁੰਡਾ ਨੇ ਕਿਹਾ, ‘ਬਿਜਾਈ ਦੇ ਅੰਕੜਿਆਂ ਅਨੁਸਾਰ ਕਣਕ ਦੀ ਕਾਸ਼ਤ ਵੱਡੇ ਖੇਤਰ ਵਿੱਚ ਹੋਈ ਹੈ ਅਤੇ ਸਾਨੂੰ ਇਸ ਸਾਲ ਚੰਗੇ ਉਤਪਾਦਨ ਦੀ ਉਮੀਦ ਹੈ।’ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਫਸਲੀ ਸਾਲ 2023-24 (ਜੁਲਾਈ-ਜੂਨ) ਦੇ ਮੌਜੂਦਾ ਹਾੜੀ ਸੀਜ਼ਨ ਦੇ ਆਖਰੀ ਹਫਤੇ ਤੱਕ ਕਣਕ ਦੀ ਫਸਲ ਹੇਠ ਕੁੱਲ ਰਕਬਾ 336.96 ਲੱਖ ਹੈਕਟੇਅਰ ਰਿਹਾ, ਜਦੋਂ ਕਿ ਇੱਕ ਸਾਲ ਪਹਿਲਾਂ ਇਹ 335.67 ਲੱਖ ਹੈਕਟੇਅਰ ਸੀ।

You must be logged in to post a comment Login