ਇੰਡੋਨੇਸ਼ੀਆ ‘ਚ 7.6 ਤੀਬਰਤਾ ਦਾ ਭੂਚਾਲ, ਆਸਟ੍ਰੇਲੀਆ ‘ਚ ਵੀ ਮਹਿਸੂਸ ਕੀਤੇ ਗਏ ਝਟਕੇ

ਇੰਡੋਨੇਸ਼ੀਆ ‘ਚ 7.6 ਤੀਬਰਤਾ ਦਾ ਭੂਚਾਲ, ਆਸਟ੍ਰੇਲੀਆ ‘ਚ ਵੀ ਮਹਿਸੂਸ ਕੀਤੇ ਗਏ ਝਟਕੇ

ਜਕਾਰਤਾ – ਡੂੰਘੇ ਸਮੁੰਦਰ ਵਿੱਚ ਆਏ ਭੂਚਾਲ ਦੇ ਪ੍ਰਭਾਵ ਨਾਲ ਪੂਰਬੀ ਇੰਡੋਨੇਸ਼ੀਆ ਦੇ ਇੱਕ ਪਿੰਡ ਵਿੱਚ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਇਸ ਦੇ ਝਟਕੇ ਉੱਤਰੀ ਆਸਟ੍ਰੇਲੀਆ ‘ਚ ਵੀ ਮਹਿਸੂਸ ਕੀਤੇ ਗਏ। ਇੰਡੋਨੇਸ਼ੀਆ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਏਜੰਸੀ ਨੇ 7.6 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ, ਜਿਸ ਨੂੰ ਤਿੰਨ ਘੰਟੇ ਬਾਅਦ ਵਾਪਸ ਲੈ ਲਿਆ ਗਿਆ। ਏਜੰਸੀ ਦੇ ਮੁਖੀ ਡਵਿਕੋਰਿਤਾ ਕਰਨਾਵਤੀ ਨੇ ਕਿਹਾ ਕਿ ਭੂਚਾਲ ਤੋਂ ਬਾਅਦ ਕੋਈ ਮਹੱਤਵਪੂਰਨ ਸਮੁੰਦਰੀ ਬਦਲਾਅ ਨਹੀਂ ਹੋਇਆ ਹੈ। ਭੂਚਾਲ ਦੇ ਝਟਕੇ ਪਾਪੂਆ ਅਤੇ ਪੂਰਬੀ ਨੁਸਾ ਟੇਂਗਾਰਾ ਪ੍ਰਾਂਤਾਂ ਸਮੇਤ ਕਈ ਖੇਤਰਾਂ ਵਿੱਚ ਮਹਿਸੂਸ ਕੀਤੇ ਗਏ। ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ ਏਜੰਸੀ ਨੂੰ ਦੱਖਣ-ਪੱਛਮੀ ਮਲੂਕੂ ਦੇ ਵਾਟੂਵੇ ਪਿੰਡ ਵਿੱਚ ਘਰਾਂ ਅਤੇ ਕਮਿਊਨਿਟੀ ਇਮਾਰਤਾਂ ਨੂੰ ਨੁਕਸਾਨ ਹੋਣ ਦੀ ਰਿਪੋਰਟ ਮਿਲੀ ਹੈ।

You must be logged in to post a comment Login