ਇੰਸ. ਇੰਦਰਜੀਤ ਦੇ ਬਿਆਨਾਂ ‘ਤੇ ਦਰਜ ਆਈਸ ਤਸਕਰੀ ਦੇ ਕੇਸ ‘ਚ ਰਾਜਾ ਕੰਦੋਲਾ ਸਣੇ 6 ਬਰੀ, 2 ਨੂੰ ਕੈਦ

ਇੰਸ. ਇੰਦਰਜੀਤ ਦੇ ਬਿਆਨਾਂ ‘ਤੇ ਦਰਜ ਆਈਸ ਤਸਕਰੀ ਦੇ ਕੇਸ ‘ਚ ਰਾਜਾ ਕੰਦੋਲਾ ਸਣੇ 6 ਬਰੀ, 2 ਨੂੰ ਕੈਦ

ਜਲੰਧਰ – ਜ਼ਿਲਾ ਅਤੇ ਸੈਸ਼ਨ ਜੱਜ ਏ. ਸੀ. ਗਰਗ ਦੀ ਅਦਾਲਤ ‘ਚ ਆਈਸ ਅਤੇ ਹੈਰੋਇਨ ਸਮੱਗਲਿੰਗ ਦੇ ਮਾਮਲੇ ‘ਚ ਰਣਜੀਤ ਸਿੰਘ ਉਰਫ ਰਾਜਾ ਕੰਦੋਲਾ ਅਤੇ ਉਸ ਦੇ ਸਾਥੀ ਮਨਜਿੰਦਰ ਸਿੰਘ, ਸੁਰਿੰਦਰ ਕੌਰ, ਸ਼ਵੇਤਾ ਅਰੋੜਾ, ਅਰੁਣ ਕੁਮਾਰ ਤਆ ਖੰਨਾ ਨੂੰ ਦੋਸ਼ ਸਾਬਤ ਨਾ ਹੋਣ ‘ਤੇ ਬਰੀ ਕਰ ਦਿੱਤਾ ਗਿਆ, ਜਦਕਿ ਇਨ੍ਹਾਂ ਦੇ ਹੀ ਨਾਲ ਜੁੜੇ ਸਮੱਗਲਰ ਐੱਨ. ਆਰ. ਆਈ. ਅਮਨਦੀਪ ਸਿੰਘ ਉਰਫ ਚੀਮਾ ਨੂੰ 3 ਸਾਲ ਦੀ ਕੈਦ ਅਤੇ 40 ਹਜ਼ਾਰ ਰੁਪਏ ਜੁਰਮਾਨਾ ਅਤੇ ਜੁਰਮਾਨਾ ਨਾ ਦੇਣ ‘ਤੇ 6 ਮਹੀਨਿਆਂ ਦੀ ਵਾਧੂ ਸਜ਼ਾ ਸੁਣਾਈ ਗਈ ਹੈ। ਉਥੇ ਹੀ ਦੋਸ਼ੀ ਸੁਖਵਿੰਦਰ ਸਿੰਘ ਉਰਫ ਲੱਡੂ ਨੂੰ 5 ਸਾਲ ਦੀ ਕੈਦ ਅਤੇ 40 ਹਜ਼ਾਰ ਰੁਪਏ ਜੁਰਮਾਨਾ ਅਤੇ ਜੁਰਮਾਨਾ ਨਾ ਦੇਣ ‘ਤੇ 6 ਮਹੀਨੇ ਦੀ ਵਾਧੂ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ 2 ਜੂਨ 2012 ਨੂੰ ਥਾਣਾ ਗੜ੍ਹਸ਼ੰਕਰ (ਹੁਸ਼ਿਆਰਪੁਰ) ‘ਚ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੇ ਬਿਆਨਾਂ ‘ਤੇ ਦਰਜ ਹੋਇਆ ਸੀ। ਕੇਸ ‘ਚ ਉਸ ਸਮੇਂ ਆਈ-20 ਕਾਰ ਅਤੇ ਇੰਡੀਕਾ ਕਾਰ ‘ਚ ਆਏ ਅਮਨਦੀਪ ਸਿੰਘ, ਹਰਜਿੰਦਰ ਸਿੰਘ ਉਰਫ ਰਾਜਿੰਦਰ ਜਿਨ੍ਹਾਂ ਕੋਲੋਂ 50 ਗ੍ਰਾਮ ਹੈਰੋਇਨ, ਮੋਟਰਸਾਈਕਲ ‘ਤੇ ਆਏ ਜਤਿੰਦਰ ਕੁਮਾਰ ਕੋਲੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਦੂਜੇ ਪਾਸੇ ਦੋਸ਼ੀ ਸੁਖਵਿੰਦਰ ਸਿੰਘ, ਹਰਕਮਲਜੀਤ ਸਿੰਘ ਉਰਫ ਰੂਪਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਕਾਰਾਂ ‘ਚੋਂ 34 ਕਿਲੋ ਆਈਸ ਬਣਾਉਣ ਵਾਲਾ ਨਸ਼ੇ ਵਾਲਾ ਪਦਾਰਥ (ਐੱਫਟੀਮਾਈਨ) ਬਰਾਮਦ ਹੋਇਆ ਸੀ, ਜਿਸ ‘ਚ ਇੰਸ. ਇੰਦਰਜੀਤ ਸਿੰਘ, ਸੀ. ਆਈ. ਏ. ਇੰਚਾਰਜ ਅੰਗਰੇਜ਼ ਸਿੰਘ ਅਤੇ ਸਤੀਸ਼ ਬਾਠ ਵੀ ਸ਼ਾਮਲ ਸਨ। ਇਸ ਕੇਸ ‘ਚ ਮੁੱਖ ਗਵਾਹੀ ਡੀ. ਐੱਸ. ਪੀ. ਹਰਪ੍ਰੀਤ ਸਿੰਘ ਮੰਡੇਰ ਨੇ ਦਿੱਤੀ ਸੀ, ਜਿਨ੍ਹਾਂ ਦੀ ਹਾਜ਼ਰੀ ‘ਚ ਫੜੇ ਗਏ ਦੋਸ਼ੀਆਂ ਦੀ ਚੈਕਿੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਸ ਨੇ ਕੇਸ ਦਰਜ ਕੀਤਾ ਸੀ। ਇਸ ਕੇਸ ਦੇ ਤਾਰ ਦਿੱਲੀ ਤਕ ਜੁੜੇ ਸਨ ਪਰ ਕੇਸ ‘ਚ ਪੁਲਸ ਦੀ ਜਾਂਚ ਅੱਗੇ ਤਕ ਪੂਰੀ ਨਹੀਂ ਹੋ ਸਕੀ। ਦੱਸਣਯੋਗ ਹੈ ਕਿ ਮਾਮਲਾ ਜ਼ਿਲਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ‘ਚ ਦਰਜ ਹੋਇਆ ਸੀ ਪਰ ਜਦ ਕੇਸ ‘ਚ ਹਵਾਲਾ ਦੇ ਇਨਪੁਟ ਮਿਲੇ ਤਾਂ ਈ. ਡੀ. ਵੱਲੋਂ ਕਾਰਵਾਈ ਦੌਰਾਨ ਕੇਸ ਜਲੰਧਰ ਟਰਾਂਸਫਰ ਕਰ ਦਿੱਤਾ ਗਿਆ। ਇਥੇ ਕੇਸ ‘ਚ ਜਲੰਧਰ ਅਦਾਲਤ ਨੇ ਰਾਜਾ ਕੰਦੋਲਾ ਨੂੰ ਬਰੀ ਕਰ ਦਿੱਤਾ। ਹਾਲਾਂਕਿ ਇਸ ਕੇਸ ‘ਚ ਪੁਲਸ ਵੱਲੋਂ ਚਲਾਨ 4 ਅਗਸਤ 2012 ਨੂੰ ਪੇਸ਼ ਕੀਤਾ ਗਿਆ, ਜਦਕਿ ਚਲਾਨ ਟੂ ਕੋਰਟ 24 ਸਤੰਬਰ 2012 ਨੂੰ ਕੀਤਾ ਗਿਆ। ਉਸ ਦੌਰਾਨ ਪੁਲਸ ਦੀ ਜਾਂਚ ‘ਚ ਕਾਫੀ ਫੇਰਬਦਲ ਵੀ ਹੋਇਆ।

You must be logged in to post a comment Login