ਈਡੀ ਨੇ ਬੀਐੱਮਸੀ ’ਚ 12000 ਕਰੋੜ ਰੁਪਏ ਤੋਂ ਵੱਧ ਦੇ ਕੋਵਿਡ ਘਪਲੇ ਸਬੰਧੀ ਮੁੰਬਈ ਦੀਆਂ 15 ਥਾਵਾਂ ’ਤੇ ਛਾਪੇ ਮਾਰੇ

ਈਡੀ ਨੇ ਬੀਐੱਮਸੀ ’ਚ 12000 ਕਰੋੜ ਰੁਪਏ ਤੋਂ ਵੱਧ ਦੇ ਕੋਵਿਡ ਘਪਲੇ ਸਬੰਧੀ ਮੁੰਬਈ ਦੀਆਂ 15 ਥਾਵਾਂ ’ਤੇ ਛਾਪੇ ਮਾਰੇ

ਨਵੀਂ ਦਿੱਲੀ, 21 ਜੂਨ- ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 12,000 ਕਰੋੜ ਰੁਪਏ ਦੇ ਬ੍ਰਿਹਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ (ਬੀਐੱਮਸੀ) ਕੋਵਿਡ ਘਪਲੇ ਨਾਲ ਸਬੰਧ ਮਨੀ ਲਾਂਡਰਿੰਗ ਮਾਮਲੇ ‘ਚ ਅੱਜ ਮੁੰਬਈ ‘ਚ 15 ਤੋਂ ਜ਼ਿਆਦਾ ਥਾਵਾਂ ‘ਤੇ ਛਾਪੇਮਾਰੀ ਕੀਤੀ। ਛਾਪਿਆਂ ਦੌਰਾਨ ਬੀਐੱਮਸੀ ਅਧਿਕਾਰੀਆਂ, ਸਪਲਾਇਰਾਂ ਅਤੇ ਹੋਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਨਿਸ਼ਾਨੇ ’ਤੇ ਆਏ ਇਹ ਸਾਰੇ ਸ਼ਹਿਰ ਵਿੱਚ ਕੋਵਿਡ ਨਾਲ ਸਬੰਧਤ ਬੁਨਿਆਦੀ ਢਾਂਚਾ ਸਥਾਪਤ ਕਰਨ ਵਿੱਚ ਸ਼ਾਮਲ ਸਨ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਈਡੀ ਵੱਲੋਂ ਕਥਿਤ ਦੋਸ਼ੀ ਇਕਬਾਲ ਚਾਹਲ ਤੋਂ ਪੁੱਛ ਪੜਤਾਲ ਕੀਤੀ ਗਈ ਸੀ। ਸੂਤਰ ਨੇ ਕਿਹਾ, ‘ਅਸੀਂ ਲੋਕਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੇ ਹਾਂ, ਜਿਸ ਵਿੱਚ ਊਧਵ ਠਾਕਰੇ ਦੇ ਨਜ਼ਦੀਕੀ ਆਈਏਐੱਸ ਅਧਿਕਾਰੀ ਵੀ ਸ਼ਾਮਲ ਹਨ। ਦੋ ਦਿਨ ਪਹਿਲਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸਿੰਧੇ ਨੇ 12,000 ਕਰੋੜ ਰੁਪਏ ਤੋਂ ਵੱਧ ਦੇ ਘਪਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੇ ਕਾਇਮ ਕੀਤੀ ਸੀ। ਪਿਛਲੇ ਸਾਲ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਨੇ ਵਿਸ਼ੇਸ਼ ਜਾਂਚ ਕੀਤੀ ਅਤੇ ਨਗਰ ਨਿਗਮ ਦੇ ਖਰਚਿਆਂ ਵਿੱਚ 12,024 ਕਰੋੜ ਰੁਪਏ ਦੇ ਕਥਿਤ ਗਬਨ ਦਾ ਪਰਦਾਫਾਸ਼ ਕੀਤਾ। ਕੈਗ ਆਡਿਟ ਦੇ ਨਤੀਜਿਆਂ ਦੇ ਜਵਾਬ ਵਿੱਚ ਮਹਾਰਾਸ਼ਟਰ ਸਰਕਾਰ ਨੇ ਮੁੰਬਈ ਪੁਲੀਸ ਕਮਿਸ਼ਨਰ ਵਿਵੇਕ ਫਾਂਸਾਲਕਰ ਦੀ ਅਗਵਾਈ ਵਿੱਚ ਐੱਸਆਈਟੀ ਦੀ ਸਥਾਪਨਾ ਕੀਤੀ।

You must be logged in to post a comment Login