ਨਵੀਂ ਦਿੱਲੀ, , 23 ਜਨਵਰੀ :ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਗੋਆ ਨਾਈਟ ਕਲੱਬ ਦੇ ਪ੍ਰਮੋਟਰਾਂ ਖਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ ਕਰਨ ਮਗਰੋਂ ਸ਼ੁੱਕਰਵਾਰ ਨੂੰ ਗੋਆ ਤੇ ਦਿੱਲੀ ਵਿੱਚ ਛਾਪੇ ਮਾਰੇੇ। ਇਸ ਕਲੱਬ ਵਿਚ ਪਿਛਲੇ ਸਾਲ ਦਸੰਬਰ ’ਚ ਭਿਆਨਕ ਅੱਗ ਲੱਗਣ ਕਾਰਨ 25 ਲੋਕ ਮਾਰੇ ਗਏ ਸਨ।ਅਧਿਕਾਰੀਆਂ ਨੇ ਦੱਸਿਆ ਕਿ ਕਲੱਬ ਦੇ ਮਾਲਕ ਲੂਥਰਾ ਭਰਾਵਾਂ (ਸੌਰਭ ਤੇ ਗੌਰਵ ਲੂਥਰਾ) ਦੇ ਦਫਤਰਾਂ ਅਤੇ ਰਿਹਾਇਸ਼ੀ ਟਿਕਾਣਿਆਂ ਸਮੇਤ ਕਰੀਬ ਅੱਠ ਅਹਾਤਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਕੁਝ ਹੋਰਨਾਂ ਲੋਕਾਂ ਦੇ ਟਿਕਾਣਿਆਂ ’ਤੇ ਵੀ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੀਆਂ ਧਾਰਾਵਾਂ ਤਹਿਤ ਦਸਤਕ ਦਿੱਤੀ ਗਈ ਹੈ।
You must be logged in to post a comment Login