ਉਤਰੀ ਕੋਰੀਆ ਵਿਚ ਇਕ ਕਰੋੜ ਤੋਂ ਵੱਧ ਲੋਕ ਕੁਪੋਸ਼ਿਤ

ਉਤਰੀ ਕੋਰੀਆ ਵਿਚ ਇਕ ਕਰੋੜ ਤੋਂ ਵੱਧ ਲੋਕ ਕੁਪੋਸ਼ਿਤ

ਸੰਯੁਕਤ ਰਾਸ਼ਟਰ : ਉਤਰੀ ਕੋਰੀਆ ਵਿਚ ਸੰਯੁਕਤ ਰਾਸ਼ਟਰ ਦੇ ਇਕ ਸੁਤੰਤਰ ਜਾਂਚਕਰਤਾ ਨੇ ਮੰਗਲਵਾਰ ਨੂੰ ਕਿਹਾ ਕਿ ਉੱਤਰੀ ਕੋਰੀਆ ਵਿਚ ਖੁਰਾਕੀ ਅਸੁਰੱਖਿਆ ‘ਚਿੰਤਾਜਨਕ ਪੱਧਰ’ ‘ਤੇ ਹੈ ਅਤੇ ਇਥੋਂ ਦੀ ਅੱਧੀ ਆਬਾਦੀ ਯਾਨੀ ਲਗਭਗ ਇਕ ਕਰੋੜ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ। ਮਨੁੱਖੀ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਦੇ ਸੁਤੰਤਰ ਜਾਂਚਕਰਤਾ ਟੋਮਸ ਓਜੀਆ ਕੁਇੰਟਾਨਾ ਨੇ ਜਨਰਲ ਅਸੈਂਬਲੀ ਦੀ ਮਨੁੱਖੀ ਅਧਿਕਾਰ ਕਮੇਟੀ ਨੂੰ ਦਸਿਆ ਕਿ ਇਕ ਅੰਦਾਜ਼ਨ 140,000 ਬੱਚੇ ‘ਕੁਪੋਸ਼ਿਤ’ ਹਨ ਜਿਨ੍ਹਾਂ ਵਿਚੋਂ 30,000 ਬੱਚਿਆਂ ਦੀ ਜ਼ਿੰਦਗੀ ਸਿੰਕਟ ਵਿਚ ਹੈ। ਕੁਇੰਟਾਨਾ ਨੇ ਦਸਿਆ ਕਿ ਸਰਕਾਰ ਅਸਫ਼ਲ ਆਰਥਕਤਾ ਅਤੇ ਖੇਤੀਬਾੜੀ ਨੀਤੀਆਂ ਕਾਰਨ ਮਨੁੱਖੀ ਅਧਿਕਾਰਾਂ ਪ੍ਰਤੀ ਅਪਣੀਆਂ ਜ਼ਿੰਮੇਵਾਰੀਆਂ ਦੀ ਆਪ ਉਲੰਘਣਾ ਕਰ ਰਹੀ ਹੈ। ਜਦਕਿ ਸਭ ਨੂੰ ਭੋਜਨ ਦੇਣਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਪਸ਼ੂ ਧਨ, ਗ਼ੈਰ-ਉਪਜਾਊ ਜ਼ਮੀਨਾਂ, ਕੁਦਰਤੀ ਆਫ਼ਤਾਂ ਅਤੇ ਪਾਬੰਦੀਆਂ ਦੇ ਮਾੜੇ ਪ੍ਰਭਾਵ ਖਾਣ-ਪੀਣ ਦੀ ਅਸੁਰੱਖਿਆ ਨੂੰ ਵਧਾਉਣ ਵਿਚ ਸਹਾਇਤਾ ਕਰਦੇ ਹਨ। ਉਸਨੇ ਇਹ ਵੀ ਕਿਹਾ ਕਿ ਤਿੰਨ ਸਾਲਾਂ ਦੀ ਤਾਇਨਾਤੀ ਦੌਰਾਨ ਉਸਨੇ ਉੱਤਰੀ ਕੋਰੀਆ ਵਿਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਵਿਚ ਕੋਈ ਸੁਧਾਰ ਵੇਖਿਆ ਨਹੀਂ ਹੈ।

You must be logged in to post a comment Login