ਉਮਰ ਕੈਦ ਸਜ਼ਾਯਾਫਤਾ ਗੁਜਰਾਤ ਦੰਗਿਆਂ ਦੇ 11 ਦੋਸ਼ੀਆਂ ਦੀ ਰਿਹਾਈ, ਮੁਆਫ਼ੀ ਨੀਤੀ ਤਹਿਤ ਰਿਹਾਈ ਨੂੰ ਮਨਜ਼ੂਰੀ

ਉਮਰ ਕੈਦ ਸਜ਼ਾਯਾਫਤਾ ਗੁਜਰਾਤ ਦੰਗਿਆਂ ਦੇ 11 ਦੋਸ਼ੀਆਂ ਦੀ ਰਿਹਾਈ, ਮੁਆਫ਼ੀ ਨੀਤੀ ਤਹਿਤ ਰਿਹਾਈ ਨੂੰ ਮਨਜ਼ੂਰੀ

ਸਮੂਹਿਕ ਬਲਾਤਕਾਰ ਤੇ 7 ਹੱਤਿਆਵਾਂ ਦੇ ਦੋਸ਼ ਵਿਚ ਕੱਟ ਰਹੇ ਸਨ ਉਮਰ ਕੈਦ

ਅਹਿਮਦਾਬਾਦ, 16 ਅਗਸਤ- ਬਿਲਕਿਸ ਬਾਨੋ ਦਾ ਪਰਿਵਾਰ 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਬਾਨੋ ਦੇ ਸਮੂਹਿਕ ਬਲਾਤਕਾਰ ਅਤੇ ਉਸ ਦੇ ਪਰਿਵਾਰ ਦੇ 7 ਮੈਂਬਰਾਂ ਦੀ ਹੱਤਿਆ ਲਈ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਰੇ 11 ਦੋਸ਼ੀਆਂ ਦੀ ਰਿਹਾਈ ਦੀ ਖਬਰ ‘ਤੇ ਹੈਰਾਨ ਹੈ। ਬਿਲਕਿਸ ਬਾਨੋ ਦੇ ਪਤੀ ਯਾਕੂਬ ਰਸੂਲ ਨੇ ਕਿਹਾ ਕਿ ਉਹ ਸਾਰੇ 11 ਦੋਸ਼ੀਆਂ ਦੀ ਰਿਹਾਈ ਦੀ ਖਬਰ ਤੋਂ ਹੈਰਾਨ ਹੈ ਪਰ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਉਸ ਨੇ ਕਿਹਾ ਕਿ ਘਟਨਾ ਤੋਂ 20 ਸਾਲ ਬਾਅਦ ਵੀ ਉਸ ਕੋਲ, ਉਸ ਦੀ ਪਤਨੀ ਅਤੇ ਪੰਜ ਪੁੱਤਰਾਂ ਕੋਲ ਰਹਿਣ ਲਈ ਕੋਈ ਥਾਂ ਨਹੀਂ ਹੈ। ਇਸ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ 11 ਦੋਸ਼ੀਆਂ ਨੂੰ ਸੋਮਵਾਰ ਨੂੰ ਗੋਧਰਾ ਸਬ-ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ। ਗੁਜਰਾਤ ਸਰਕਾਰ ਨੇ ਆਪਣੀ ਮੁਆਫ਼ੀ ਨੀਤੀ ਤਹਿਤ ਇਨ੍ਹਾਂ ਦੀ ਰਿਹਾਈ ਨੂੰ ਮਨਜ਼ੂਰੀ ਦਿੱਤੀ। ਮੁੰਬਈ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 21 ਜਨਵਰੀ 2008 ਨੂੰ ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਅਤੇ ਉਸ ਦੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਹੱਤਿਆ ਦੇ ਮਾਮਲੇ ਵਿੱਚ 11 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਸ ਦੀ ਸਜ਼ਾ ਨੂੰ ਬਾਅਦ ਵਿੱਚ ਬੰਬੇ ਹਾਈ ਕੋਰਟ ਨੇ ਬਰਕਰਾਰ ਰੱਖਿਆ।

You must be logged in to post a comment Login