ਉੱਘੇ ਪੱਤਰਕਾਰ ਵਿਨੋਦ ਦੂਆ ਦਾ ਦੇਹਾਂਤ

ਉੱਘੇ ਪੱਤਰਕਾਰ ਵਿਨੋਦ ਦੂਆ ਦਾ ਦੇਹਾਂਤ

ਨਵੀਂ ਦਿੱਲੀ, 4 ਦਸੰਬਰ- ਉੱਘੇ ਪੱਤਰਕਾਰ ਵਿਨੋਦ ਦੂਆ ਦਾ ਅੱਜ ਦੇਹਾਂਤ ਹੋ ਗਿਆ। ਉਹ 67 ਸਾਲ ਦੇ ਸਨ। ਉਹ ਇੱਥੇ ਅਪੋਲੋ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਸਨ। ਇਹ ਜਾਣਕਾਰੀ ਉਨ੍ਹਾਂ ਦੀ ਧੀ ਅਤੇ  ਅਦਾਕਾਰਾ ਮਲਿਕਾ ਦੂਆ ਨੇ ਦਿੱਤੀ। ਉਨ੍ਹਾਂ ਦਾ ਅੰਤਿਮ ਸਸਕਾਰ ਐਤਵਾਰ ਨੂੰ ਇੱਥੇ ਲੋਧੀ ਸਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਇਸ ਸਾਲ ਦੇ ਸ਼ੁਰੂ ਵਿੱਚ ਸੀਨੀਅਰ ਪੱਤਰਕਾਰ ਦੂਆ ਦੀ ਪਤਨੀ ਦਾ ਕਰੋਨਾ ਕਾਰਨ ਦੇਹਾਂਤ ਹੋ ਗਿਆ ਸੀ। ਵਿਨੋਦ ਦੂਆ ਨੇ ਹਿੰਦੀ ਸਮਾਚਾਰ ਚੈਨਲ ਐੱਨਡੀਟੀਵੀ ਅਤੇ ਦੂਰਦਰਸ਼ਨ ਵਿੱਚ ਵੀ ਕੰਮ ਕੀਤਾ ਸੀ।

You must be logged in to post a comment Login