ਉੱਤਰਕਾਸ਼ੀ: ਸੁਰੰਗ ’ਚੋਂ ਮਜ਼ਦੂਰਾਂ ਨੂੰ ਕੱਢਣ ਲਈ ਡ੍ਰਿਲਿੰਗ ਜਾਰੀ, 42 ਮੀਟਰ ਤੱਕ ਪਾਈ ਪਾਈਪ

ਉੱਤਰਕਾਸ਼ੀ: ਸੁਰੰਗ ’ਚੋਂ ਮਜ਼ਦੂਰਾਂ ਨੂੰ ਕੱਢਣ ਲਈ ਡ੍ਰਿਲਿੰਗ ਜਾਰੀ, 42 ਮੀਟਰ ਤੱਕ ਪਾਈ ਪਾਈਪ

ਉੱਤਰਕਾਸ਼ੀ, 22 ਨਵੰਬਰ- ਜ਼ਿਲ੍ਹੇ ਵਿੱਚ ਉਸਾਰੀ ਅਧੀਨ ਸਿਲਕਿਆਰਾ ਸੁਰੰਗ ਦੇ ਹਿੱਸੇ ਵਿੱਚ 10 ਦਿਨਾਂ ਤੋਂ ਵੱਧ ਸਮੇਂ ਤੋਂ ਫਸੇ 41 ਮਜ਼ਦੂਰਾਂ ਨੂੰ ਕੱਢਣ ਲਈ ਅਮਰੀਕੀ ਅਗਰ ਮਸ਼ੀਨ ਦੀ ਮਦਦ ਨਾਲ ਦੇਰ ਰਾਤ ਡ੍ਰਿਲਿੰਗ ਮੁੜ ਸ਼ੁਰੂ ਕੀਤੀ ਗਈ। ਹੁਣ ਤੱਕ ਮਲਬੇ ਵਿੱਚ 42 ਮੀਟਰ ਡੂੰਘਾਈ ਤੱਕ ਸਟੀਲ ਦੀਆਂ ਪਾਈਪਾਂ ਪਾਈਆਂ ਜਾ ਚੁੱਕੀਆਂ ਹਨ। ਸ਼ੁੱਕਰਵਾਰ ਨੂੰ ਮਸ਼ੀਨ ਨਾਲ ਡ੍ਰਿਲਿੰਗ ਕੀਤੀ ਜਾ ਰਹੀ ਸੀ ਪਰ ਮਸ਼ੀਨ ਦੇ ਕਿਸੇ ਸਖ਼ਤ ਵਸਤੂ ਨਾਲ ਟਕਰਾਉਣ ਤੋਂ ਬਾਅਦ ਇਹ ਬੰਦ ਕਰ ਦਿੱਤੀ ਗਈ। ਨਵੀਂ ਮਸ਼ੀਨ ਨਾਲ ਡ੍ਰਿਲਿੰਗ ਮੁੜ ਸ਼ੁਰੂ ਹੋਣ ਦੇ ਨਾਲ ਬਚਾਅ ਯਤਨਾਂ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਹੈ।

You must be logged in to post a comment Login