ਉੱਤਰਾਖੰਡ: ਬਰਫ਼ ਦੇ ਤੋਦਿਆਂ ’ਚ ਫਸੇ 28 ਟਰੇਨੀ ਪਰਬਤਾਰੋਹੀਆਂ ’ਚੋਂ 10 ਦੀ ਮੌਤ

ਉੱਤਰਾਖੰਡ: ਬਰਫ਼ ਦੇ ਤੋਦਿਆਂ ’ਚ ਫਸੇ 28 ਟਰੇਨੀ ਪਰਬਤਾਰੋਹੀਆਂ ’ਚੋਂ 10 ਦੀ ਮੌਤ

ਦੇਹਰਾਦੂਨ, 4 ਅਕਤੂਬਰ- ਨਹਿਰੂ ਇੰਸਟੀਚਿਊਟ ਆਫ਼ ਮਾਊਂਟੇਨੀਅਰਿੰਗ ਦੇ 28 ਸਿਖਿਆਰਥੀ ਪਰਬਤਾਰੋਹੀਆਂ ਦਾ ਗਰੁੱਪ ਅੱਜ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਦਰੋਪਦੀ ਕਾ ਡੰਡਾ ਚੋਟੀ ਉੱਤੇ ਬਰਫ਼ ਦੇ ਤੋਦਿਆਂ ਵਿੱਚ ਫਸ ਗਿਆ ਤੇ ਇਨ੍ਹਾਂ ਵਿਚੋਂ 10 ਮੌਤ ਹੋ ਗਈ ਹੈ। ਇਸ ਤੋਂ ਬਾਅਦ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਬਚਾਅ ਕਾਰਜ ਨੂੰ ਤੇਜ਼ ਕਰਨ ਲਈ ਫੌਜ ਦੀ ਮਦਦ ਮੰਗੀ। ਟਵੀਟ ਵਿੱਚ ਸ੍ਰੀ ਧਾਮੀ ਨੇ ਕਿਹਾ ਕਿ ਕੌਮੀ ਆਫ਼ਤ ਪ੍ਰਬੰਧਨ, ਰਾਜ ਆਫ਼ਤ ਪ੍ਰਬੰਧਨ ਫੋਰਸ, ਇੰਡੋ-ਤਿੱਬਤੀਅਨ ਬਾਰਡਰ ਪੁਲੀਸ ਅਤੇ ਨਹਿਰੂ ਮਾਉਂਟੇਨੀਅਰਿੰਗ ਇੰਸਟੀਚਿਊਟ ਦੇ ਪਰਬਤਾਰੋਹੀਆਂ ਦੀ ਟੀਮ ਪਹਿਲਾਂ ਹੀ ਬਚਾਅ ਮੁਹਿੰਮ ਸ਼ੁਰੂ ਕਰ ਚੁੱਕੀ ਹੈ। ਉਨ੍ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਅਪੀਲ ਕੀਤੀ ਕਿ ਉਹ ਥਲ ਤੇ ਹਵਾਈ ਸੈਨਾਂ ਨੂੰ ਬਚਾਅ ਕਰਜਾਂ ਵਿੱਚ ਲਾਉਣ।

You must be logged in to post a comment Login