ਉੱਤਰੀ ਕੋਰੀਆ ਦੇ ਡਰੋਨਾਂ ਵੱਲੋਂ ਹਵਾਈ ਖੇਤਰ ਦੀ ਉਲੰਘਣਾ

ਉੱਤਰੀ ਕੋਰੀਆ ਦੇ ਡਰੋਨਾਂ ਵੱਲੋਂ ਹਵਾਈ ਖੇਤਰ ਦੀ ਉਲੰਘਣਾ

ਸਿਓਲ, 26 ਦਸੰਬਰ- ਦੱਖਣੀ ਕੋਰੀਆ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਦੇ ਡਰੋਨਾਂ ਨੇ ਉਸ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਹੈ ਜਿਸ ਤੋਂ ਬਾਅਦ ਚਿਤਾਵਨੀ ਦਿੰਦੇ ਹੋਏ ਗੋਲੀਬਾਰੀ ਕੀਤੀ ਗਈ। ਦੱਖਣੀ ਕੋਰੀਆ ਦੇ ਜਾਇੰਟ ਚੀਫ ਆਫ ਸਟਾਫ ਨੇ ਕਿਹਾ ਕਿ ਦੇਸ਼ ਦੀ ਸਰਹੱਦ ਵਿੱਚ ਦਾਖਲ ਹੋਣ ਵਾਲੇ ਉੱਤਰੀ ਕੋਰੀਆ ਦੇ ਕਈ ਡਰੋਨ ਦੇਖੇ ਗਏ ਅਤੇ ਸਾਲ 2017 ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਉੱਤਰ ਕੋਰੀਆ ਦੇ ਕਈ ਡਰੋਨਾਂ ਨੇ ਦੱਖਣੀ ਕੋਰੀਆ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਹੈ। ਇਸ ਘਟਨਾ ਤੋਂ ਤਿੰਨ ਦਿਨ ਪਹਿਲਾਂ ਦੱਖਣੀ ਕੋਰੀਆ ਨੇ ਕਿਹਾ ਸੀ ਕਿ ਉੱਤਰ ਕੋਰੀਆਂ ਨੇ ਉਸ ਦੇ ਪੂਰਬੀ ਸਮੁੰਦਰੀ ਤੱਟ ’ਤੇ ਦੋ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ।

You must be logged in to post a comment Login