ਏਅਰ ਇੰਡੀਆ ਦੀ ਅੰਮ੍ਰਿਤਸਰ-ਬਰਮਿੰਘਮ ਉਡਾਣ ਦੀ ਸੁਰੱਖਿਅਤ ਲੈਂਡਿੰਗ

ਏਅਰ ਇੰਡੀਆ ਦੀ ਅੰਮ੍ਰਿਤਸਰ-ਬਰਮਿੰਘਮ ਉਡਾਣ ਦੀ ਸੁਰੱਖਿਅਤ ਲੈਂਡਿੰਗ

ਮੁੰਬਈ, 5 ਅਕਤੂਬਰ : ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਬਰਮਿੰਘਮ ਜਾ ਰਹੀ ਉਡਾਣ ਦੇ ਅਮਲੇ ਨੇ ਦਾਅਵਾ ਕੀਤਾ ਹੈ ਕਿ 4 ਅਕਤੂਬਰ ਨੂੰ ਬਰਮਿੰਘਮ ਹਵਾਈ ਅੱਡੇ ’ਤੇ ਲੈਂਡ ਕਰਨ ਤੋਂ ਪਹਿਲਾਂ ਜਹਾਜ਼ ਬੋਇੰਗ 787 ਵਿਚ ਰੈਮ ਏਅਰ ਟਰਬਾਈਨ (RAT) ਨੂੰ ਅਚਾਨਕ ਅਮਲ ਵਿਚ ਲਿਆਉਣਾ ਪਿਆ। ਹਾਲਾਂਕਿ ਜਹਾਜ਼ ਸੁਰੱਖਿਅਤ ਉੱਤਰ ਗਿਆ।ਦੱਸਣਾ ਬਣਦਾ ਹੈ ਕਿ RAT ਨੂੰ ਜਹਾਜ਼ ਦੇ ਦੋਵੇਂ ਇੰਜਣ ਫੇਲ੍ਹ ਹੋਣ ਜਾਂ ਫਿਰ ਇਲੈਕਟ੍ਰੋਨਿਕ ਜਾਂ ਹਾਈਡਰੌਲਿਕ ਸਿਸਟਮ ਫੇਲ੍ਹ ਦੀ ਸਥਿਤੀ ਵਿਚ ਹੀ ਅਮਲ ’ਚ ਲਿਆਇਆ ਜਾਂਦਾ ਹੈ। ਅਜਿਹੀ ਸਥਿਤੀ ਵਿਚ ਜਹਾਜ਼ ਐਮਰਜੈਂਸੀ ਪਾਵਰ ਜਨਰੇਟ ਕਰਨ ਲਈ ਹਵਾ ਦੀ ਰਫ਼ਤਾਰ ਨੂੰ ਵਰਤਦਾ ਹੈ। ਏਅਰ ਇੰਡੀਆ ਨੇ ਕਿਹਾ ਕਿ ਉਸ ਨੇ ਬਰਮਿੰਘਮ-ਦਿੱਲੀ ਉਡਾਣ ਰੱਦ ਕਰ ਦਿੱਤੀ ਹੈ ਤੇ ਜਹਾਜ਼ ਨੂੰ ਜਾਂਚ ਲਈ ਅਜੇ ਜ਼ਮੀਨ ’ਤੇ ਹੀ ਰੱਖਿਆ ਜਾਵੇਗਾ।

You must be logged in to post a comment Login