ਏਅਰ ਇੰਡੀਆ ਦੀ ਉਡਾਣ ਵਿੱਚੋਂ ਕਾਰਤੂਸ ਮਿਲਿਆ

ਏਅਰ ਇੰਡੀਆ ਦੀ ਉਡਾਣ ਵਿੱਚੋਂ ਕਾਰਤੂਸ ਮਿਲਿਆ

ਨਵੀਂ ਦਿੱਲੀ, 2 ਨਵੰਬਰ : ਏਅਰ ਇੰਡੀਆ ਦੀ ਦੁਬਈ ਤੋਂ ਦਿੱਲੀ ਆਉਣ ਵਾਲੀ ਉਡਾਣ ਵਿਚੋਂ ਇਕ ਕਾਰਤੂਸ ਮਿਲਿਆ ਹੈ। ਇਹ ਮਾਮਲਾ 27 ਅਕਤੂਬਰ ਦਾ ਹੈ ਪਰ ਇਸ ਦੀ ਜਾਣਕਾਰੀ ਅੱਜ ਨਸ਼ਰ ਹੋਈ ਹੈ। ਏਅਰ ਇੰਡੀਆ ਦੀ ਉਡਾਣ ਏਆਈ 916 ਜਦੋਂ ਨਵੀਂ ਦਿੱਲੀ ਵਿਚ ਉਤਰੀ ਤਾਂ ਇਸ ਦੀ ਸੀਟ ਦੀ ਜੇਬ ਵਿਚੋਂ ਇਕ ਕਾਰਤੂਸ ਮਿਲਿਆ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਏਅਰ ਇੰਡੀਆ ਵੱਲੋਂ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਹਵਾਈ ਉਡਾਣਾਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਬੀਤੇ ਕਈ ਦਿਨਾਂ ਤੋਂ ਜਾਰੀ ਹੈ। ਇਹ ਜਾਣਕਾਰੀ ਮਿਲੀ ਹੈ ਕਿ 14 ਤੋਂ 29 ਅਕਤੂਬਰ ਦਰਮਿਆਨ ਪੰਜ ਸੌ ਤੋਂ ਜ਼ਿਆਦਾ ਹਵਾਈ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।

You must be logged in to post a comment Login